ਬ੍ਰਿਟੇਨ ਨੇ 32 ਦੇਸ਼ਾਂ ਤੋਂ ਕੋਵਿਡ ਪਾਬੰਦੀ ਹਟਾਈ

by vikramsehajpal

ਲੰਡਨ (ਦੇਵ ਇੰਦਰਜੀਤ) : ਬ੍ਰਿਟੇਨ ਸਰਕਾਰ ਨੇ ਬੰਗਲਾਦੇਸ਼ ਅਤੇ ਮਲੇਸ਼ੀਆ ਸਮੇਤ 32 ਦੇਸ਼ਾਂ ਤੋਂ ਕੋਵਿਡ-19 ਸਬੰਧੀ ਪਾਬੰਦੀ ਹਟਾਉਂਦੇ ਹੋਏ ਜਨਤਕ ਸਿਹਤ ਆਧਾਰ 'ਤੇ 'ਜ਼ਰੂਰੀ ਯਾਤਰਾ ਨੂੰ ਛੱਡ ਕੇ ਸਾਰੀਆਂ ਯਾਤਰਾਵਾਂ' ਨੂੰ ਲੈ ਕੇ ਆਪਣੇ ਸੁਝਾਅ ਨੂੰ ਬੁੱਧਵਾਰ ਨੂੰ ਅਪਡੇਟ ਕੀਤਾ। ਭਾਰਤ ਪੂਰਨ ਯਾਤਰਾ ਪ੍ਰਤੀਬੰਧ ਵਾਲੇ ਇਨ੍ਹਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਨਹੀਂ ਹੈ।

ਇਸ ਨਾਲ ਯਾਤਰੀਆਂ ਦੀ ਯਾਤਰਾ ਬੀਮਾ ਤੱਕ ਪਹੁੰਚਣ ਦੀ ਸਮਰੱਥਾ ਨੂੰ ਪ੍ਰਭਾਵਿਤ ਹੁੰਦੀ ਹੈ। ਯੂਕੇ ਫਾਰੇਨ ਕਾਮਨਵੈਲਥ ਐਂਡ ਡਿਵੈਲਪਮੈਂਟ ਆਫਿਸ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਬਦਲਾਅ ਦਾ ਮਤਲਬ ਹੈ ਕਿ ਲੋਕ ਬਹੁਤ ਆਸਾਨੀ ਨਾਲ ਵੱਡੀ ਗਿਣਤੀ 'ਚ ਡੈਸਟੀਨੇਸ਼ਨਾਂ ਦੀ ਯਾਤਰਾ ਕਰ ਸਕਣਗੇ।

ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ ਟਰਸ ਨੇ ਕਿਹਾ ਕਿ ਇਨ੍ਹਾਂ ਨਿਯਮਾਂ 'ਚ ਬਦਲਾਅ ਨਾਲ ਬ੍ਰਿਟੇਨ ਭਰ 'ਚ ਯਾਤਰਾ ਕਰਨੀ ਆਸਾਨ ਹੋ ਜਾਵੇਗੀ। ਇਸ ਨਾਲ ਕਾਰੋਬਾਰ ਅਤੇ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਇਸ ਦੇ ਰਾਹੀਂ ਜ਼ਿਆਦਾ ਲੋਕਾਂ ਨੂੰ ਦੋਸਤਾਂ ਅਤੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲੇਗਾ।