ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚੇ ਨੇ ਭਤੀਜੇ ‘ਤੇ ਚਲਾਈਆਂ ਗੋਲੀਆਂ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੋਹਲਾ ਸਾਹਿਬ ਦੇ ਪਿੰਡ ਮਰਹਾਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚੇ ਨੇ ਆਪਣੇ ਭਤੀਜੇ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸ ਦਾ ਭਤੀਜਾ ਤੇ ਸੀਰੀ ਗੰਭੀਰ ਜਖ਼ਮੀ ਹੋ ਗਏ, ਦੋਵਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ । ਸੂਚਨਾ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ 1 ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਬਚਨ ਸਿੰਘ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਆਪਣੇ ਭਰਾ ਤਰਲੋਚਨ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਸ ਦਾ ਮੁੰਡਾ ਹਰਮਨਜੋਤ ਸਿੰਘ ਆਪਣੇ ਸੀਰੀ ਸ਼ਿੰਦਰ ਨਾਲ ਖੇਤਾਂ 'ਚ ਪਾਣੀ ਲਗਾਉਣ ਲਈ ਜਾ ਰਿਹਾ ਸੀ, ਜਦੋ ਉਹ ਤਰਲੋਚਨ ਸਿੰਘ ਦੇ ਘਰ ਕੋਲ ਪਹੁੰਚਿਆ ਤਾਂ ਉਹ ਪਹਿਲਾਂ ਹੀ ਆਪਣੀਂ ਪਿਸਤੌਲ ਨਾਲ ਗਲੀ ਦੇ ਵਿਚਕਾਰ ਖੜ੍ਹਾ ਸੀ। ਉਸ ਨੇ ਉਸ ਦੇ ਮੁੰਡੇ ਤੇ ਸੀਰੀ ਤੇ ਗੋਲੀਆਂ ਚਲਾ ਦਿੱਤੀਆਂ,ਜਿਸ ਕਰਕੇ ਦੋਵੇ ਗੰਭੀਰ ਜਖ਼ਮੀ ਹੋ ਗਏ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।