ਅਮਰੀਕਾ ਮੁੜ ਹੋਵੇਗਾ WHO ’ਚ ਸ਼ਾਮਲ , ਟਰੰਪ ਦੇ ਫ਼ੈਸਲੇ ਨੂੰ ਪਲਟਿਆ ਬਿਡੇਨ ਨੇ

ਅਮਰੀਕਾ ਮੁੜ ਹੋਵੇਗਾ WHO ’ਚ ਸ਼ਾਮਲ  , ਟਰੰਪ ਦੇ ਫ਼ੈਸਲੇ ਨੂੰ ਪਲਟਿਆ ਬਿਡੇਨ ਨੇ

SHARE ON

ਅਮਰੀਕਾ (ਐਨ .ਆਰ .ਆਈ ਮੀਡਿਆ) : ਜੋਅ ਬਿਡੇਨ ਨੇ ਅਮਰੀਕੀ ਡੋਨਾਲਡ ਟਰੰਪ ਨੂੰ ਇਕ ਵੱਡਾ ਝੱਟਕਾ ਦਿੱਤਾ ਹੈ ,ਜੋਅ ਬਿਡੇਨ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਪਲਟ ਦਿੱਤਾ। ਬਿਡੇਨ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੁਬਾਰਾ ਵਿਸ਼ਵ ਸਿਹਤ ਸੰਗਠਨ (WHO) ਵਿੱਚ ਸ਼ਾਮਲ ਹੋਵੇਗਾ। ਇਸ ਤੋਂ ਪਹਿਲਾਂ ਟਰੰਪ ਸਰਕਾਰ ਨੇ WHO ਉੱਤੇ ਕੋਰੋਨਾਵਾਇਰਸ ਦੇ ਮੁੱਦੇ ਨੂੰ ਲੈ ਕੇ ਚੀਨ ਦਾ ਪੱਖ ਲੈਣ ਦਾ ਦੋਸ਼ ਲਾਉਂਦਿਆਂ ਖ਼ੁਦ ਨੂੰ ਵੱਖ ਕਰ ਲਿਆ ਸੀ।ਅਪ੍ਰੈਲ ’ਚ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ WHO ਤੋਂ ਹਟ ਜਾਵੇਗਾ।ਜੋਅ ਬਾਇਡੇਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਵਿਸ਼ਵ ਸਿਹਤ ਸੰਗਠਨ ਵਿੱਚ ਦੁਬਾਰਾ ਸ਼ਾਮਲ ਹੋ ਜਾਵੇਗਾ।