ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਸ਼ੁਰੂ ਕਰੇਗਾ ਅਮਰੀਕੀ ਸਦਨ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਸਦਨ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਸਪੀਕਰ ਵੱਲੋਂ ਉਪ ਰਾਸ਼ਟਰਪਤੀ ਤੇ ਕੈਬਨਿਟ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਟਰੰਪ ਨੂੰ ਅਹੁਦੇ ਤੋਂ ਪਾਸੇ ਕਰਨ ਲਈ ਆਪਣੀ ਸੰਵਿਧਾਨਕ ਤਾਕਤ ਦੀ ਵਰਤੋਂ ਕਰਨ। ਪੇਲੋਸੀ ਨੇ ਆਪਣੇ ਸਾਥੀਆਂ ਨੂੰ ਪੱਤਰ ਲਿਖ ਕੇ ਕਿਹਾ ਕਿ ਸਦਨ ਪਹਿਲਾਂ ਉਪ ਰਾਸ਼ਟਰਪਤੀ ਮਾਈਕ ਪੈਂਸ ’ਤੇ ਦਬਾਅ ਬਣਾਉਣ ਲਈ ਵੋਟ ਪਾਏਗਾ। ਇਸ ਤੋਂ 24 ਘੰਟੇ ਬਾਅਦ ਸਦਨ ਮਹਾਦੋਸ਼ ਦੀ ਕਾਰਵਾਈ ਆਰੰਭੇਗਾ। ਇਸ ਤਰ੍ਹਾਂ ਟਰੰਪ ਮਹਾਦੋਸ਼ ਦਾ ਦੋ ਵਾਰ ਸਾਹਮਣਾ ਕਰਨ ਵਾਲੇ ਇਕੋ-ਇਕ ਰਾਸ਼ਟਰਪਤੀ ਬਣ ਜਾਣਗੇ।