ਅਮਰੀਕਾ ਦੇ ਜਾਰਜੀਆ ਰਾਜ ਚ ਚੋਣਾਂ ਲਈ ਪਈਆਂ ਵੋਟਾਂ ਦੀ ਹੋਵੇਗੀ ਗਿਣਤੀ ਦੁਬਾਰਾ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ ): ਜੋਅ ਬਿਡੇਨ ਨੇ ਅਮਰੀਕਾ ਦੇ ਵਿੱਚ ਭਾਵੇਂ ਚੋਣ ਜਿੱਤੀ ਹਾਸਿਲ ਕੀਤੀ ਹੈ , ਪਰ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹਨ।ਅਮਰੀਕਾ 'ਚ ਜਾਰਜੀਆ ਰਾਜ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਪਈਆਂ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਏਗਾ। ਰਾਸ਼ਟਰਪਤੀ ਦੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਆਪਣੇ ਰਿਪਬਲਿਕਨ ਵਿਰੋਧੀ ਤੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨਾਲੋਂ 14,000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ।ਟਰੰਪ ਨੇ ਇਸ ਚੋਣ ਵਿੱਚ ਹਾਰ ਨੂੰ ਸਵੀਕਾਰ ਨਹੀਂ ਕੀਤਾ ਹੈ, ਬਲਕਿ ਉਨ੍ਹਾਂ ‘ਤੇ ਧਾਂਦਲੀ ਤੇ ਜਾਅਲੀ ਵੋਟ ਪਾਉਣ ਦਾ ਦੋਸ਼ ਲਾਇਆ ਹੈ।