ਮਹਿੰਗੀ ਪੈ ਸਕਦੀ ਹੈ FACEAPP ਦੀ ਵਰਤੋਂ

by mediateam

ਦਿੱਲੀ ਡੈਸਕ (ਵਿਕਰਮ ਸਹਿਜਪਾਲ) : ਭਾਰਤ ਵਿੱਚ ਕੁਝ ਸਮੇਂ ਪਹਿਲਾ sarahah ਨਾਮ ਦੀ ਐਪ ਦਾ ਕਾਫ਼ੀ ਟਰੈਂਡ ਸੀ ਤੇ ਹੁਣ ਉਸੇ ਤਰ੍ਹਾਂ ਹੀ #FACEAPP ਦੀ ਸ਼ੁਰੂਆਤ ਹੋ ਗਈ ਹੈ। ਐਪ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਹੋ ਗਈ ਹੈ ਜਿਸ ਦੀ ਆਮ ਲੋਕਾਂ ਤੋਂ ਇਲਾਵਾ ਕਈ ਕਲਾਕਾਰ ਵੀ ਵਰਤੋਂ ਕਰ ਰਹੇ ਹਨ। ਇਹ ਐਪ ਜ਼ਿਆਦਾ ਪੁਰਾਣਾ ਨਹੀਂ ਹੈ। 

ਇਹ ਐੱਪ 2017 ਵਿੱਚ ਲਾਂਚ ਕੀਤੀ ਗਈ ਸੀ ਜਿਸ ਦੀ ਵਰਤੋਂ ਕਾਫ਼ੀ ਕਲਾਕਾਰ ਕਰਕੇ ਸੋਸ਼ਲ ਮੀਡਿਆ 'ਤੇ ਆਪਣੀਆਂ ਫ਼ੋਟੋ ਪਾਉਂਦੇ ਹਨ। ਇਸ ਵਿੱਚ ਫ਼ੋਟੋ ਨੂੰ ਐਡਿਟ ਕਰਨ ਲਈ ਐਪ ਵਿੱਚ ਨਿਊਰਲ ਨੈੱਟਵਰਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਸਾਡਾ ਵੈੱਬ ਰਿਕਾਰਡ, ਆਈ ਪੀ ਐਡਰੈੱਸ, ਬਰਾਉਸਰ ਟਾਈਪ, ਯੂ ਆਰ ਐਲ ਦੀ ਜਾਣਕਾਰੀ ਪੈ ਜਾਂਦੀ ਹੈ। 

ਕੰਪਨੀ ਦੀ ਪਾਲਿਸੀ ਵਿੱਚ ਯਜ਼ੂਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਯੂਜ਼ਰ ਦੀ ਆਗਿਆ ਤੋਂ ਬਿਨ੍ਹਾਂ ਕਿਸੇ ਦਾ ਡਾਟਾ ਕਿਸੇ ਨੂੰ ਨਹੀਂ ਵੇਚੇਗੀ ਤੇ ਨਾਂਅ ਹੀ ਕਿਸੇ ਹੋਰ ਕੰਪਨੀ ਨੂੰ ਕਿਰਾਏ 'ਤੇ ਦੇਵੇਗੀ ਪਰ ਕੰਪਨੀ ਦੀ ਪਾਲਿਸੀ ਦੇ ਮੁਤਾਬਿਕ ਜੇਕਰ ਕੰਪਨੀ ਚਾਹੇ ਤਾਂ ਉਹ ਕਿਸੇ ਥਰਡ ਪਾਰਟੀ ਨੂੰ ਕੁਝ ਹੱਦ ਤੱਕ ਜਾਣਕਾਰੀ ਦੇ ਸਕਦੀ ਹੈ। 

ਜ਼ਾਹਿਰ ਹੈ ਕਿ ਕਿਸੇ ਵੀ ਚੀਜ਼ ਦੇ ਕੁਝ ਫ਼ਾਇਦੇ ਤੇ ਕੁਝ ਨੁਕਸਾਨ ਹੁੰਦੇ ਹਨ। ਇਸ ਐੱਪ ਵਿੱਚ ਵੀ ਕਿਸੇ ਫ਼ੋਟੋ ਨੂੰ ਐਡਿਟ ਕਰਕੇ ਆਪਣੀ ਜਾਣਕਾਰੀ ਕਿਸੇ ਕੰਪਨੀ ਨੂੰ ਦੇਣਾ ਸਹੀ ਨਹੀਂ ਹੈ।