ਨਸ਼ੇ ‘ਚ ਟੱਲੀ ਹੋ ਝੂਟੇ ਲੈਂਦੀ ਕੁੜੀ ਦੀ ਵੀਡੀਓ ਹੋ ਰਹੀ ਵਾਇਰਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਦੇ ਬੱਸ ਸਟੈਂਡ ਕੋਲ ਸ਼ਰਾਬੀ ਦੇ ਨਸ਼ੇ 'ਚ ਟੱਲੀ ਕੁੜੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਨੇ ਇੱਕ ਵਾਰ ਫਿਰ ਪੁਲਿਸ ਦੀ ਕਾਰਜ਼ਸ਼ੈਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਵੀਡੀਓ ਸੂਰਜ ਸਿਨੇਮਾ ਦੇ ਕੋਲ ਇੱਕ ਦੁਕਾਨ ਦੇ ਬਾਹਰ ਲੱਗੇ ਸਟਾਲ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਕੁੜੀ ਪੂਰੀ ਤਰਾਂ ਨਸ਼ੇ 'ਚ ਟੱਲੀ ਹੈ…..ਕੁੜੀ ਨੇ ਕਾਲੇ ਰੰਗ ਦੀ ਪੈਂਟ ਤੇ ਟੀ -ਸ਼ਰਟ ਪਾਈ ਹੋਈ ਤੇ ਉਹ ਸਟਾਲ ਨਾਲ ਖੜ੍ਹੀ ਹੋਣ ਕੋਸ਼ਿਸ਼ ਕਰ ਰਹੀ ਹੈ । ਦਸਿਆ ਜਾ ਰਿਹਾ ਇਹ ਵੀਡੀਓ ਮਹਿਲਾ ਕੋਲ ਖੜ੍ਹੇ ਰਾਹਗੀਰਾਂ ਵਲੋਂ ਬਣਾਈ ਗਈ ਹੈ । ਉੱਥੇ ਹੀ ਥਾਣੇ ਦੇ ਉੱਚ ਅਧਿਕਾਰੀ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ । ਪੁਲਿਸ ਅਧਿਕਾਰੀ ਨੇ ਕਿਹਾ ਮਾਮਲੇ ਦੀ ਜਾਂਚ ਕੀਤੀ ਜਾਵੇਗੀ ।