ਪੰਜਾਬ ‘ਚ ਫਿਰ ਮੌਸਮ ਨੇ ਬਦਲੀ ਕਰਵਟ, ਜਾਣੋ ਅਗਲੇ ਕਿੰਨੇ ਦਿਨ ਪਵੇਗਾ ਮੀਂਹ…

by jaskamal

ਨਿਊਜ਼ ਡੈਸਕ( ਰਿੰਪੀ ਸ਼ਰਮਾ) : ਬੀਤੀ ਦਿਨੀਂ ਹੋਈ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਤੋਂ ਬਾਅਦ ਅੱਜ ਫਿਰ ਪੰਜਾਬ ਦੇ ਮੌਸਮ ਨੇ ਕਰਵਟ ਲੈ ਲਈ ਹੈ, ਉੱਥੇ ਹੀ ਮੀਂਹ ਕਾਰਨ ਮੌਸਮ ਠੰਡਾ ਹੋ ਗਿਆ । ਦੱਸ ਦਈਏ ਕਿ ਹੁਣ ਜਲੰਧਰ ਦੇ ਤਾਪਮਾਨ 'ਚ 8 ਡਿਗਰੀ ਤੱਕ ਗਿਰਾਵਟ ਦਰਜ਼ ਕੀਤੀ ਗਈ । 3 ਦਿਨ ਤੋਂ ਮੌਸਮ ਦੇ ਬਦਲਾਅ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ।

ਮੌਸਮ ਵਿਭਾਗ ਅਨੁਸਾਰ ਜੂਨ ਮਹੀਨੇ ਦੀ ਸ਼ੁਰੂਆਤ ਗਰਮੀ ਨਾਲ ਨਹੀ ਹੋਣ ਵਾਲੀ ਪਰ ਅਗਲੇ 3 ਦਿਨ ਮੌਸਮ ਗਰਮ ਹੋਣ ਦੀ ਸੰਭਾਵਨਾ ਹੈ । ਪਿਛਲੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਹਵਾਵਾਂ ਨਾਲ ਗੜ੍ਹੇਮਾਰੀ ਵੀ ਦੇਖਣ ਨੂੰ ਮਿਲੀ ।ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ ਤੇ ਮੌਸਮ ਇਕਦਮ ਬਦਲ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਜਲੰਧਰ ,ਅੰਮ੍ਰਿਤਸਰ, ਮੋਗਾ, ਮਾਨਸਾ ਸਮੇਤ ਹੋਰ ਵੀ ਇਲਾਕਿਆਂ 'ਚ ਰੁਕ - ਰੁਕ ਕੇ ਬੰਦਾ -ਬਾਂਦੀ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।