ਪੰਜਾਬ ‘ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ , ਅਲਰਟ ਜਾਰੀ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਇਲਾਕਿਆਂ 'ਚ ਬੀਤੀ ਦਿਨੀਂ ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਤੱਪਦੀ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ, ਉੱਥੇ ਹੀ ਮਨਾਲੀ ,ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਕਾਰਨ ਮੋਮਸ ਹੋਰ ਵੀ ਸੁਹਾਵਣਾ ਹੋ ਗਿਆ । ਪੰਜਾਬ 'ਚ ਦੇਰ ਸ਼ਾਮ ਤੋਂ ਬਾਅਦ ਬਰਨਾਲਾ, ਗੁਰਦਾਸਪੁਰ ,ਜਲੰਧਰ, ਲੁਧਿਆਣਾ , ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ । ਜਿਸ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮੋਮਸ ਵਿਭਾਗ ਅਨੁਸਾਰ ਅੱਜ ਕਈ ਇਲਾਕਿਆਂ ਵਿੱਚ ਹਨੇਰੀ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਤਾਪਮਾਨ 'ਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ।ਗੁਜਰਾਤ ਦੇ ਦੱਖਣੀ ਪੋਰਬੰਦਰ ਵਿੱਚ ਦੱਖਣ ਪੂਰਬੀ ਅਰਬ ਸਾਗਰ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਉੱਤਰ ਪੱਛਮ ਵੱਲ ਵਧਣ 'ਤੇ ਇਸ ਦੇ ਸਮੁੰਦਰੀ ਤੂਫ਼ਾਨ 'ਚ ਬਦਲਣ ਦਾ ਖਦਸ਼ਾ ਹੈ। ਮੌਸਮ ਵਿਭਾਗ ਮੁਤਾਬਕ 8 ਜਾਂ 9 ਜੂਨ ਨੂੰ ਕੇਰਲ 'ਚ ਚੱਕਰਵਾਤੀ ਹਵਾਵਾਂ ਨਾਲ ਭਾਰੀ ਮੀਂਹ ਪੈ ਸਕਦਾ ਹੈ ।