ਆਉਣ ਵਾਲੇ ਅਗਲੇ ਕਈ ਦਿਨਾਂ ਤੱਕ ਮੌਸਮ ਰਹੇਗਾ ਸਾਫ਼, ਜਾਣੋ ਹੁਣ ਕਦੋ ਹੋਵੇਗੀ ਬਾਰਿਸ਼….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ, ਹਰਿਆਣਾ 'ਚ ਕਾਫੀ ਦਿਨਾਂ ਤੋਂ ਭਾਰੀ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਕਈ ਲੋਕ ਭਾਰੀ ਮੀਂਹ ਕਾਰਨ ਬੇਘਰ ਹੋ ਗਏ ਹਨ। ਭਾਰੀ ਬਰਸਾਤ ਕਾਰਨ ਹੁਣ ਤੱਕ ਕਾਫੀ ਲੋਕਾਂ ਦੀ ਜਾਨ ਚਲੀ ਗਈ । ਮੌਸਮ ਵਿਭਾਗ ਅਨੁਸਾਰ ਅੱਜ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ ਰਹੇਗਾ। ਜਿਸ ਕਾਰਨ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ, ਹਾਲਾਂਕਿ ਮੌਸਮ ਵਿਭਾਗ ਵਲੋਂ ਪੰਜਾਬ ,ਹਰਿਆਣਾ ਤੇ ਚੰਡੀਗੜ੍ਹ 'ਚ 13 ਤੇ 14 ਜੁਲਾਈ ਨੂੰ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਮੌਸਮ ਵਿਭਾਗ ਵਲੋਂ ਹੁਸ਼ਿਆਰਪੁਰ ,ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਆਦੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ,ਜਦਕਿ ਲੁਧਿਆਣਾ, ਸ੍ਰੀ ਫਤਿਹਗੜ੍ਹ ਸਾਹਿਬ ,ਰੋਪੜ ,ਮੁਹਾਲੀ ਵਿਖੇ ਰੈੱਡ ਅਲਰਟ ਜਾਰੀ ਕੀਤਾ ਗਿਆ । ਸਤਲੁਜ ਤੇ ਘੱਗਰ ਨਹਿਰ ਵਿੱਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਇਲਾਕਿਆਂ ਵਿੱਚ ਹਾਲਾਤ ਬੇਕਾਬੂ ਹੋ ਗਏ ਹਨ ।