ਮੌਸਮ ਫਿਰ ਬਦਲੇਗਾ ਆਪਣਾ ਮਿਜ਼ਾਜ, ਇਨ੍ਹਾਂ ਜ਼ਿਲ੍ਹਿਆਂ ‘ਚ ਬਾਰਿਸ਼ ਦਾ ਅਲਰਟ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੌਸਮ ਵਿਭਾਗ ਵੱਲੋ ਆਉਣ ਵਾਲੇ ਦਿਨਾਂ 'ਚ ਉਤਰ ਪੂਰਬੀ ਇਲਾਕਿਆਂ 'ਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ। ਉੱਥੇ ਹੀ ਰਾਜਧਾਨੀ ਦਿੱਲੀ 'ਚ ਕਾਲੇ ਬੱਦਲਾਂ ਨਾਲ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਕਈ ਜ਼ਿਲ੍ਹਿਆਂ 'ਚ ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਤੇ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਉਤਰ ਪ੍ਰਦੇਸ਼ ਤੇ ਬਿਹਾਰ 'ਚ ਵੀ ਚੰਗੀ ਬਰਸਾਤ ਹੋ ਸਕਦੀ ਹੈ।

ਮੰਗਲਵਾਰ ਤੋਂ ਕੁੱਲ 15 ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਵੇਗੀ । ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ 'ਚ ਆਸਾਮ ,ਨਾਗਾਲੈਂਡ,ਮਨੀਪੁਰ ਭਾਰੀ ਮੀਂਹ ਪਵੇਗਾ । ਇਸ ਦੇ ਨਾਲ ਪੰਜਾਬ ਦੇ ਜਲੰਧਰ ,ਅੰਮ੍ਰਿਤਸਰ ,ਮੋਗਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ ,ਫਤਿਹਗੜ੍ਹ ਸਾਹਿਬ ਸਮੇਤ ਕਈ ਥਾਵਾਂ 'ਤੇ ਦੇਰ ਰਾਤ ਭਾਰੀ ਬਰਸਾਤ ਹੋਣ ਦੇ ਆਸਾਰ ਹਨ ।