ਰੂਸ ਦੀ ਯੂਕਰੇਨ ਵਿਰੁੱਧ ਜੰਗ, ਬਾਈਡਨ ਨੇ ਕਿਹਾ- ਪੂਰੀ ਦੁਨੀਆ ਸਾਡੇ ਨਾਲ ਹੈ

by jaskamal

ਨਿਊਜ਼ ਡੈਸਕ ਰਿੰਪੀ ਸ਼ਰਮਾ : ਰੂਸ ਦੇ ਰਾਸ਼ਟਰਪਤੀ ਨੇ ਯੂਕਰੇਨ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਰੂਸੀ ਰਾਸ਼ਟਰਪਤੀ ਪੁਤਿਨ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਦਾ ਸਹਿਯੋਗ ਕਰਦਾ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਹਾਲਾਂਕਿ ਪੁਤਿਨ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਯੂਕਰੇਨ 'ਤੇ ਕਬਜ਼ਾ ਕਰਨ ਦਾ ਇਰਾਦਾ ਨਹੀਂ ਹੈ। ਰੂਸੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਯੂਕਰੇਨ ਦੀ ਫੌਜ ਨੂੰ ਹਥਿਆਰ ਸੁੱਟ ਕੇ ਪਿੱਛੇ ਹਟਣਾ ਚਾਹੀਦਾ ਹੈ

ਫਿਲਹਾਲ ਰੂਸ ਯੂਕਰੇਨ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ 'ਚ ਬੈਠਕ ਚੱਲ ਰਹੀ ਹੈ, ਅਜਿਹੇ 'ਚ ਪੁਤਿਨ ਦੀ ਕਾਰਵਾਈ 'ਤੇ ਜਵਾਬੀ ਕਦਮ ਚੁੱਕਿਆ ਜਾ ਸਕਦਾ ਹੈ। ਪੁਤਿਨ ਦੇ ਐਲਾਨ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਕਦਮ ਦੀ ਨਿੰਦਾ ਕੀਤੀ। ਜੋਅ ਬਾਇਡਨ ਨੇ ਕਿਹਾ- ਪੁਤਿਨ ਦੇ ਫੈਸਲੇ ਦੇ ਬਹੁਤ ਬੁਰੇ ਨਤੀਜੇ ਹੋਣਗੇ। ਪੂਰੀ ਦੁਨੀਆ ਸਾਡੇ ਨਾਲ ਹੈ, ਇਸ ਹਰਕਤ ਦਾ ਜਵਾਬ ਦੇਵੇਗੀ।