ਤਾਂਤਰਿਕ ਨਾਲ ਮਿਲ ਕੇ ਮਹਿਲਾ ਨੇ ਕੀਤਾ ਇਹ ਵੱਡਾ ਕਾਰਾ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਮਦਰਬਾਰ ਦੀ ਰਹਿਣ ਵਾਲੀ 6 ਸਾਲਾ ਬੱਚੀ ਮਧੂ ਦਾ ਇੱਕ ਮਹਿਲਾ ਨੇ ਤਾਂਤਰਿਕ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ । ਜਿਸ ਤੋਂ ਬਾਅਦ ਦੋਵਾਂ ਨੇ ਬੱਚੀ ਨੂੰ ਟਰੇਨ ਅੱਗੇ ਸੁੱਟ ਦਿੱਤਾ। ਇਸ ਘਟਨਾ ਬਾਰੇ CCTV ਤੋਂ ਪਤਾ ਲਗਾ ,ਜਦੋ ਮਹਿਲਾ ਬੱਚੀ ਨੂੰ ਆਪਣੇ ਨਾਲ ਘਰ ਤੋਂ ਰੇਲਵੇ ਟਰੈਕ ਵੱਲ ਲੈ ਕੇ ਜਾ ਰਹੀ ਸੀ। ਮਹਿਲਾ ਨੇ ਦੱਸਿਆ ਕਿ ਉਹ ਬੱਚੀ ਨੂੰ ਕੁਝ ਚੀਜ਼ ਖੁਆਉਣ ਦੇ ਬਹਾਨੇ ਘਰ ਦੇ ਬਾਹਰੋਂ ਲੈ ਗਈ ਸੀ। ਪੁਲਿਸ ਨੇ ਬੱਚੀ ਦਾ ਕਤਲ ਕਰਨ ਵਾਲੀ ਮਹਿਲਾ ਨੂੰ ਫਿਲਹਾਲ ਹਿਰਾਸਤ 'ਚ ਲੈ ਲਿਆ ਹੈ,ਜਿਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਤਾਂਤਰਿਕ ਦੀ ਭਾਲ ਕੀਤੀ ਜਾ ਰਹੀ ਹੈ ।

ਪੁੱਛਗਿੱਛ ਦੌਰਾਨ ਮਹਿਲਾ ਨੇ ਕਿਹਾ ਕਿ ਮਹਿਲਾ ਦੇ ਮ੍ਰਿਤਕ ਬੱਚੀ ਦੇ ਪਿਤਾ ਨਾਲ ਪ੍ਰੇਮ ਸਬੰਧ ਹੈ। ਔਰਤ ਦੇ ਘਰ 4 ਮਹੀਨੇ ਦੀ ਬੱਚੀ ਹੈ, ਜੋ ਮ੍ਰਿਤਕਾ ਦੇ ਪਿਤਾ ਦੀ ਦੱਸੀ ਜਾ ਰਹੀ ਹੈ। ਇਸ ਦੇ ਨਾਲ ਮਹਿਲਾ ਨੇ ਇਹ ਵੀ ਕਿਹਾ ਕਿ ਉਹ ਬੱਚੀ ਨੂੰ ਰੇਲਵੇ ਟਰੈਕ 'ਤੇ ਲੈ ਗਈ ਸੀ। ਜਿੱਥੇ ਤਾਂਤਰਿਕ ਨਾਲ ਮਿਲ ਕੇ ਇਸ ਨੇ ਬੱਚੀ ਨੂੰ ਟਰੈਕ 'ਤੇ ਮਾਰਿਆ ਤੇ ਫਿਰ ਟਰੇਨ ਅੱਗੇ ਸੁੱਟ ਦਿੱਤਾ। ਮ੍ਰਿਤਕ ਬੱਚੀ ਦੇ ਪਿਤਾ ਚੰਦਨ ਨੇ ਇੱਕ ਮਹਿਲਾ 'ਤੇ ਸ਼ੱਕ ਪ੍ਰਗਟਾਇਆ ਸੀ ।ਪੁਲਿਸ ਵਲੋਂ ਮਾਮਲੇ ਦਰਜ਼ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ।