ਮਹਿਲਾ ਨੇ ਅਦਾਲਤ ‘ਚ ਪੱਤਰ ਦਾਖ਼ਲ ਕਰ ਸਵੈ- ਇੱਛਾ ਨਾਲ ਮਰਨ ਦੀ ਰੱਖੀ ਮੰਗ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤੀ ਤੋਂ ਤਲਾਕ ਲੈਣ ਲਈ ਮਹਿਲਾ ਨੇ ਜਿਸ ਵਕੀਲ ਕੋਲੋਂ ਕੇਸ ਲਗਵਾਇਆ, ਉਸ ਦੇ ਮੁਨਸ਼ੀ ਨੇ ਪ੍ਰੇਮ ਜਾਲ ਵਿਚ ਫਸਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ। ਦੱਸਿਆ ਜਾ ਰਿਹਾ ਮਹਿਲਾ 5 ਮਹੀਨਿਆਂ ਦੀ ਗਭਰਵਤੀ ਹੈ। ਹੁਣ ਮੁਨਸ਼ੀ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀ ਹੈ, ਬਿਨਾਂ ਪਿਓ ਦੇ ਨਾਮ ਤੋਂ ਉਹ ਬੱਚੇ ਨੂੰ ਜਨਮ ਨਹੀ ਦੇਵੇਗੀ ।ਇਸ ਲਈ ਉਸ ਨੇ ਅਦਾਲਤ ਵਿੱਚ ਪੱਤਰ ਦਾਖ਼ਲ ਕਰ ਸਵੈ- ਇੱਛਾ ਨਾਲ ਮਰਨ ਦੀ ਮੰਗ ਕੀਤੀ ਹੈ ।ਮਹਿਲਾ ਨੇ ਕਿਹਾ ਉਹ ਪੁਲਿਸ ਨੂੰ ਸ਼ਿਕਾਇਤਾਂ ਦੇ ਕੇ ਥੱਕ ਚੁੱਕੀ ਹੈ। ਪੀੜਤਾ ਰੀਨਾ ਨੇ ਕਿਹਾ ਕਿ ਸਾਲ 2003 ਵਿਚ ਉਸ ਦਾ ਵਿਆਹ ਹੋ ਗਿਆ ਸੀ ।ਜਿਸ ਤੋਂ ਉਸ ਨੂੰ 3 ਬੱਚੇ 2 ਧੀਆਂ ਤੇ 1 ਪੁੱਤ ਹੈ ।

ਉਸ ਦਾ ਪਤੀ ਕੋਈ ਕੰਮ ਨਹੀ ਕਰਦਾ ਸੀ । ਇਸ ਲਈ ਉਸ ਨੇ ਤਲਾਕ ਦੇ ਖਰਚ ਦੇਣ ਦਾ ਕੇਸ ਦਾਇਰ ਕਰ ਦਿੱਤਾ। ਪੀੜਤਾ ਨੇ ਕਿਹਾ ਕਿ ਜਿਸ ਵਕੀਲ ਰਾਹੀਂ ਉਸ ਨੇ ਅਦਾਲਤ 'ਚ ਕੇਸ ਕੀਤਾ। ਉਸ ਦੇ ਮੁਨਸ਼ੀ ਨੇ ਉਸ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਵਿਆਹ ਦਾ ਝਾਂਸਾ ਦੇ ਕੇ 2 ਵਾਰ ਗਰਭਵਤੀ ਕਰ ਦਿੱਤਾ। ਉਸ ਨੇ 2 ਵਾਰ ਗਰਭ ਨਿਰੋਧਕ ਦਵਾਈ ਖੁਆ ਕੇ ਗਰਭਪਾਤ ਕਰਵਾ ਦਿੱਤਾ। ਪੀੜਤਾ ਨੇ ਕਿਹਾ ਮੁਨਸ਼ੀ ਨੇ ਉਸ ਨੂੰ ਕਿਹਾ ਸੀ ਕਿ ਉਹ ਪਹਿਲਾਂ ਆਪਣੇ ਪਤੀ ਕੋਲੋਂ ਤਲਾਕ ਲੈ ਲਵੇ, ਫਿਰ ਅਸੀਂ ਵਿਆਹ ਕਰਵਾਵਾਂਗੇ। ਹੁਣ ਫਿਰ ਮੁਨਸ਼ੀ ਸੰਨੀ ਨੇ ਉਸ ਨੂੰ 5 ਮਹੀਨਿਆਂ ਦੀ ਗਰਭਵਤੀ ਕਰ ਦਿੱਤਾ ਤੇ ਹੁਣ ਜਦੋ ਉਸ ਨੇ ਵਿਆਹ ਦੀ ਗੱਲ ਕਹਿ ਤਾਂ ਉਹ ਸਾਫ ਮੁੱਕਰ ਗਿਆ। ਪੀੜਤਾ ਨੇ ਕਿਹਾ ਉਸ ਨੇ ਕਈ ਵਾਰ ਸ਼ਿਕਾਇਤ ਦਰਜ਼ ਕਾਰਵਾਈ ਹੈ ਪਰ ਉਸ ਨੂੰ ਇਨਸਾਫ ਨਹੀ ਮਿਲ ਰਿਹਾ ।