ਦੇਖਭਾਲ ਲਈ ਰੱਖੀ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇੱਕ ਹੈਰਾਨ ਕਾਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲਾਜਪਤ ਨਗਰ 'ਚ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੱਸਿਆ ਜਾ ਰਿਹਾ ਕਿ ਔਰਤ ਨੇ ਆਪਣੇ ਪਤੀ ਨਾਲ ਮਿਲ ਕੇ 11 ਲੱਖ ਰੁਪਏ ਦੀ ਚੋਰੀ ਕਰ ਲਈ। ਇਸ ਘਟਨਾ ਬਾਰੇ ਮਕਾਨ ਮਾਲਕ ਪੁਸ਼ਪਿੰਦਰ ਸਿੰਘ ਨੂੰ ਜਦੋ ਪਤਾ ਲੱਗਾ ਤਾਂ ਉਸ ਨੇ ਪੁਲਿਸ ਥਾਣੇ ਇਸ ਵਾਰਦਾਤ ਦੀ ਸ਼ਿਕਾਇਤ ਦਰਜ਼ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਔਰਤ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ।

ਪੁਲਿਸ ਨੂੰ ਜਾਂਚ ਦੌਰਾਨ ਦੋਵਾਂ ਕੋਲੋਂ ਸੋਨੇ -ਚਾਂਦੀ ਦੇ ਗਹਿਣੇ ਸਮੇਤ ਨਕਦੀ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪੁਸ਼ਪਿੰਦਰ ਨੇ ਸ਼ਿਕਾਇਤ 'ਚ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਾਂ ਦੀ ਦੇਖਭਾਲ ਲਈ ਇੱਕ ਔਰਤ ਨੂੰ ਰੱਖਿਆ ਸੀ। ਜਿਸ ਨੇ ਆਪਣੇ ਪਤੀ ਨਾਲ ਮਿਲ ਕੇ ਬੈਡਰੂਮ ਦੇ ਦਰਾਜ 'ਚੋ 11 ਲੱਖ ਰੁਪਏ ਚੋਰੀ ਕਰ ਲਏ । ਇਸ ਸਾਰੀ ਘਟਨਾ CCTV 'ਚ ਕੈਦ ਹੋ ਗਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।