ਮਹਿਲਾ ਨੇ ਬਹਾਨੇ ਨਾਲ ਘਰ ਬੁਲਾ ਬਣਾਈ ਅਸ਼ਲੀਲ ਵੀਡੀਓ, ਫਿਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਪੂਰਥਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਮਹਿਲਾ ਨੇ ਸਕੂਲ ਦੇ ਕਰਮਚਾਰੀ ਤੇ ਉਸ ਦੇ ਦੋਸਤ ਨੂੰ ਬਹਾਨੇ ਨਾਲ ਘਰ ਬੁਲਾਇਆ ਤੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਲਈ। ਜਿਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 20 ਹਜ਼ਾਰ ਰੁਪਏ ਦੀ ਠੱਗੀ ਕੀਤੀ। ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਦਰਜ਼ FIR ਵਿੱਚ 5 ਦੋਸ਼ੀਆਂ ਨੂੰ ਨਾਮਜ਼ਦ ਕਰਕੇ 1 ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮੁੱਖ ਮਹਿਲਾ ਦੋਸ਼ੀ ਫਰਾਰ ਹੈ ।

ਪੀੜਤ ਨੇ ਕਿਹਾ ਜਦੋ ਅਸੀਂ ਦੋਵੇ ਉਸ ਦੇ ਘਰ ਗਏ ਤਾਂ ਉੱਥੇ ਮਹਿਲਾ ਨਾਲ ਪਹਿਲੇ ਹੀ 2 ਨੌਜਵਾਨ ਮੌਜੂਦ ਸਨ। ਜਿਸ ਨੇ ਦੋਸਤ ਨੂੰ ਦੂਜੇ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਵਾਪਸ ਆ ਕੇ ਮੇਰੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ੀਆਂ ਨੇ ਮੇਰੇ ਜ਼ਬਰਦਸਤੀ ਕੱਪੜੇ ਉਤਾਰ ਦਿੱਤੇ ,ਇਸ ਦੌਰਾਨ ਇੱਕ ਨੌਜਵਾਨ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਬਾਅਦ 'ਚ ਉਸ ਨੇ ਮੇਰੀ ਤੇ ਮੇਰੇ ਦੋਸਤ ਦੀ ਅਸ਼ਲੀਲ ਵੀਡੀਓ ਬਣਾ ਕੇ ਧਮਕੀ ਦਿੰਦੇ ਹੋਏ 20 ਹਜ਼ਾਰ ਰੁਪਏ ਦੀ ਮੰਗ ਕੀਤੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਵਲੋਂ ਛਾਪਮੇਰੀ ਕੀਤੀ ਜਾ ਰਹੀ ਹੈ ।