ਪੁਲਸ ਨੇ ਕੱਟਿਆ ਦੁਨੀਆਂ ਦਾ ਸੱਬ ਤੋਂ ਅਜੀਬੋ-ਗਰੀਬ ਚਲਾਨ ਆਇਆ ਸਾਮਣੇ

by vikramsehajpal

ਉਡੀਸ਼ਾ,(ਦੇਵ ਇੰਦਰਜੀਤ) :ਲੱਖ ਕੋਸ਼ਿਸ਼ ਦੇ ਬਾਵਜੂਦ ਲੋਕ ਆਵਾਜਾਈ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ ਪਰ ਪੁਲਿਸ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨ ਕਰਨ 'ਚ ਕੋਈ ਕਮੀ ਨਹੀਂ ਛੱਡਦੀ ਹੈ। ਇਸ ਦੀ ਤਾਜ਼ਾ ਉਦਾਹਰਨ ਉਡੀਸ਼ਾ ਦੇ ਗੰਜਮ ਜ਼ਿਲ੍ਹੇ ਦੀ ਘਟਨਾ ਹੈ। ਜ਼ਿਕਰਯੋਗ ਹੈ ਕਿ ਉਡੀਸ਼ਾ 'ਚ ਪੁਲਿਸ ਨੇ ਟਰੱਕ ਚਾਲਕ ਦਾ ਇਸ ਗੱਲ ਤੋਂ ਚਲਾਨ ਕੱਟ ਦਿੱਤਾ ਕਿਉਂਕਿ ਉਸ ਨੇ ਹੈਲਮਟ ਨਹੀਂ ਪਾਇਆ ਸੀ।

ਮਿਲੀ ਜਾਣਕਾਰੀ ਮੁਤਾਬਕ ਟਰੱਕ ਚਾਲਕ 1000 ਦਾ ਜੁਰਮਾਨਾ ਲਾਇਆ ਗਿਆ ਹੈ ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਟਰੱਕ ਚਲਾਉਣ ਲਈ ਹੈਲਮਟ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦ ਟਰੱਕ ਮਾਲਕ ਪ੍ਰਮੋਦ ਕੁਮਾਰ ਸਵੈਨ ਨੇ ਟਰੱਕ ਚਲਾਉਣ ਦੇ ਪਰਮਿਟ ਨੂੰ ਰਿਨਿਊ ਕਰਵਾਉਣ ਲਈ ਖੇਤਰੀ ਆਵਾਜਾਈ ਦਫਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਦੱਸਿਆ ਗਿਆ ਕਿ ਇਸ ਵਾਹਨ 'ਤੇ ਤਿੰਨ ਜੁਰਮਾਨੇ ਪਹਿਲਾਂ ਤੋਂ ਹੀ ਹਨ।

ਮੈਂ ਉਸ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਸੀ। ਜਦੋਂ ਮੈਂ ਚਲਾਨ ਦੇਖਿਆ ਤਾਂ ਹੈਲਮਟ ਨਾ ਪਾਉਣ ਲਈ ਕੱਟਿਆ ਗਿਆ ਸੀ। ਇਸ ਵਿਸ਼ੇ 'ਤੇ ਟਰੱਕ ਡਰਾਈਵਰ ਨੇ ਕਿਹਾ ਮੈਂ ਪਿਛਲੇ ਤਿੰਨ ਸਾਲਾਂ ਤੋਂ ਟਰੱਕ ਚਲਾ ਰਿਹਾ ਹਾਂ।

ਮੈਂ ਜਦੋਂ ਇਸ ਨੂੰ ਰਿਨਿਊਅਲ ਲਈ RTO ਗਿਆ ਤਾਂ ਮੈਨੂੰ ਜੁਰਮਾਨੇ ਬਾਰੇ ਪਤਾ ਚੱਲਿਆ। ਜੋ ਬਿਨਾਂ ਹੈਲਮਟ ਟਰੱਕ ਚਲਾਉਣ 'ਤੇ ਚਲਾਨ ਕੱਟਿਆ ਗਿਆ ਸੀ। ਜ਼ਾਹਿਰ ਹੈ ਇਹ ਬਿਨਾਂ ਵਜ੍ਹਾ ਲੋਕਾਂ ਨੂੰ ਪਰੇਸ਼ਾਨ ਕਰਨ ਤੇ ਲੋਕਾਂ ਤੋਂ ਪੈਸਾ ਵਸੂਲਣ ਵਾਲੀ ਗੱਲ ਹੈ।

More News

NRI Post
..
NRI Post
..
NRI Post
..