ਬੋਤਸਵਾਨਾ ‘ਚ ਮਿਲਿਆ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਹੀਰਾ

by vikramsehajpal

ਗੈਬੋਰੋਨੀ (ਦੇਵ ਇੰਦਰਜੀਤ)- ਬੋਤਸਵਾਨਾ ਨੇ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਹੀਰਾ ਮਿਲਣ ਦਾ ਦਾਅਵਾ ਕੀਤਾ ਹੈ। ਸੀਐੱਨਐੱਨ ਦੇ ਅਨੁਸਾਰ, ਇਹ ਹੀਰਾ 1,098 ਕੈਰੇਟ ਦਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਹੁਣ ਤਕ ਮਿਲੇ ਹੀਰਿਆਂ 'ਚੋਂ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਹੀਰਾ ਹੈ। ਬੁੱ

ਇਹ ਹੀਰਾ ਵਾਨੇਂਗ ਖਾਨ 'ਚ ਮਿਲਿਆ ਜੋ ਦੇਸ਼ ਦੀ ਰਾਜਧਾਨੀ ਗੈਬੋਰੋਨ ਤੋਂ 75 ਮੀਲ ਦੀ ਦੂਰੀ 'ਤੇ ਹੈ। ਇਸ ਖਾਨ ਦਾ ਸੰਚਾਲਨ ਬੋਤਸਵਾਨਾ ਸਰਕਾਰ ਦੇ ਨਾਲ ਮਿਲ ਕੇ ਹੀਰਾ ਕੰਪਨੀ ਦੇਬਸਵਾਨਾ ਤੇ ਡੀ ਬੀਅਰਸ ਗਰੁੱਪ ਕਰਦੀ ਹੈ। ਇਸ ਦੀ ਜਾਣਕਾਰੀ ਦੇਸ਼ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਹੈ।

ਹੁਣ ਤਕ ਦਾ ਸਭ ਤੋਂ ਵੱਡਾ ਹੀਰਾ ਦੱਖਣੀ ਅਫਰੀਕਾ 'ਚ 1905 'ਚ ਮਿਲਿਆ ਸੀ ਜਿਸ ਦਾ ਵਜ਼ਨ 3,106 ਕੈਰੇਟ ਸੀ। ਉੱਥੇ ਹੀ 2015 'ਚ 1,109 ਕੈਰੇਟ ਦਾ ਦੂਸਰਾ ਸਭ ਤੋਂ ਵੱਡਾ ਹੀਰਾ ਮਿਲਣ ਦਾ ਸਿਹਰਾ ਅਫਰੀਕਾ ਦੇ ਹੀ ਸਭ ਤੋਂ ਵੱਡੇ ਹੀਰਾ ਉਤਪਾਦਕ ਬੋਤਸਵਾਨਾ ਨੂੰ ਜਾਂਦਾ ਹੈ।