ਇੰਡੋਨੇਸ਼ੀਆ ਵਿੱਚ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਮਿਲਿਆ

by vikramsehajpal

ਪਾਪੁਆ(ਦੇਵ ਇੰਦਰਜੀਤ)-ਬੋਇੰਗ 737-500 ਜਹਾਜ਼ ਵਿੱਚ ਅਮਲੇ ਸਣੇ 62 ਲੋਕ ਸਨ ਸਵਾਰ
ਜਕਾਰਤਾ (ਐੱਨ.ਆਰ.ਆਈ. ਮੀਡਿਆ)- ਇੰਡੋਨੇਸ਼ੀਆ ਵਿੱਚ ਬੀਤੇ ਦਿਨੀਂ ਲਾਪਤਾ ਹੋਏ ਜਹਾਜ਼ ਦਾ ਅੱਜ ਮਲਬਾ ਮਿਲ ਗਿਆ ਹੈ ਅਤੇ ਕੁੱਝ ਮਨੁੱਖੀ ਸਰੀਰ ਦੇ ਅੰਗ ਵੀ ਪ੍ਰਾਪਤ ਹੋਏ ਹਨ। ਸ੍ਰੀਵਿਜੈ ਏਅਰਲਾਈਨ ਦਾ ਜਹਾਜ਼ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਮਗਰੋਂ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਸ਼ਨਿਚਰਵਾਰ ਨੂੰ ਹਾਦਸਾਗ੍ਰਸਤ ਹੋਏ ਬੋਇੰਗ 737-500 ਜਹਾਜ਼ ਵਿੱਚ ਅਮਲੇ ਸਣੇ 62 ਲੋਕ ਸਵਾਰ ਸਨ।
ਸਾਲ 2018 ਮਗਰੋਂ ਇਹ ਇੰਡੋਨੇਸ਼ੀਆ ਵਿੱਚ ਸਭ ਤੋਂ ਵੱਡਾ ਜਹਾਜ਼ ਹਾਦਸਾ ਹੈ। ਉਸ ਸਮੇਂ 189 ਯਾਤਰੀਆਂ ਨੂੰ ਲਿਜਾ ਰਿਹਾ ਲਾਇਨ ਏਅਰ ਬੋਇੰਗ 737 ਮੈਕਸ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਹੋਰ ਦੇਸ਼ਾਂ ਵਿੱਚ ਹੋਏ ਹਵਾਈ ਹਾਦਸਿਆਂ ਦੇ ਮੁਕਾਬਲੇ ਸਭ ਤੋਂ ਵੱਧ ਮੌਤਾਂ ਹੋਈਆਂ ਸਨ।

More News

NRI Post
..
NRI Post
..
NRI Post
..