ਨੈਸ਼ਨਲ ਹਾਈਵੇ ’ਤੇ ਬਣੇ ਪੁਲ਼ ਨਾਲ ਨੌਜਵਾਨ ਨੇ ਫਾਹਾ ਲੱਗਾ ਕੀਤੀ ਖੁਦਖੁਸ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਵਾਨੀਗੜ੍ਹ ਤੋਂ ਥੋੜ੍ਹਾ ਅੱਗੇ ਨੈਸ਼ਨਲ ਹਾਈਵੇ ਉਪਰ ਸਥਿਤ ਪਿੰਡ ਘਾਬਦਾਂ ਦੇ ਪੀ. ਜੀ. ਆਈ. ਹਸਪਤਾਲ ਅੱਗੇ ਨੈਸ਼ਨਲ ਹਾਈਵੇ ’ਤੇ ਬਣੇ ਪੌੜੀਆਂ ਵਾਲੇ ਪੁਲ਼ ’ਤੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ।

ਸਰਪੰਚ ਪੱਪੂ ਰਾਮ ਨੇ ਦੱਸਿਆ ਕਿ ਫਾਹਾ ਲੈਣ ਵਾਲਾ ਨੌਜਵਾਨ ਉਨ੍ਹਾਂ ਦੇ ਪਿੰਡ ਦਾ ਵਾਸੀ ਰਵੀਸ ਕੁਮਾਰ ਹੈ, ਜੋ ਧਾਗਾ ਫੈਕਟਰੀ ਵਿਚ ਨੌਕਰੀ ਕਰਦਾ ਸੀ। ਥਾਣਾ ਸਦਰ ਸੰਗਰੂਰ ਦੇ ਮੁਖੀ ਪ੍ਰਤੀਕ ਜਿੰਦਲ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਪੁਲਸ ਨੂੰ ਸੋਮਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਘਾਬਦਾ ਪੀ. ਜੀ. ਆਈ. ਹਸਪਤਾਲ ਸਾਹਮਣੇ ਬਣੇ ਪੁਲ਼ ’ਤੇ ਗਰਿੱਲਾਂ ਦੇ ਨਾਲ ਫਾਹਾ ਲੈ ਕੇ ਖੇਤਾਂ ਵਾਲੇ ਪਾਸੇ ਕਿਸੇ ਨੌਜਵਾਨ ਦੀ ਲਾਸ਼ ਲਟਕ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।