ਪ੍ਰੇਮਿਕਾ ਵਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਖ਼ਤਮ….

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰੇਮਿਕਾ ਵਲੋਂ ਵਿਆਹ ਇਨਕਾਰ ਕਰਨ ਤੇ ਪ੍ਰੇਮੀ ਨੌਜਵਾਨ ਨੇ ਜ਼ਹਿਰ ਖਾ ਕੇ ਜੀਵਨ ਲੀਲਾ ਖਤਮ ਕਰ ਲਈ। ਪੁਲਿਸ ਨੂੰ ਮੌਕੇ ਤੋਂ ਇੱਕ ਸੋਸਾਈਡ ਨੋਟ ਵੀ ਬਰਾਮਦ ਹੋਇਆ ਹੈ ।ਦੱਸਿਆ ਜਾ ਰਿਹਾ 3 ਦਿਨ ਪਹਿਲਾਂ ਨੌਜਵਾਨ ਰਾਹੁਲ ਨੇ ਆਪਣੀ ਪ੍ਰੇਮਿਕਾ ਤੋਂ ਗੁੱਸਾ ਹੋ ਕੇ ਜ਼ਹਿਰ ਖਾ ਲਈ ਤੇ ਪਰਿਵਾਰਿਕ ਮੈਬਰਾਂ ਨੇ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਸੀ , ਉੱਥੇ ਇਲਾਜ਼ ਦੌਰਾਨ ਅੱਜ ਰਾਹੁਲ ਦੀ ਮੌਤ ਹੋ ਗਈ। ਸੋਸਾਈਡ ਨੋਟ ਵਿੱਚ ਮ੍ਰਿਤਕ ਨੌਜਵਾਨ ਨੇ ਲਿਖਿਆ ਕਿ ਉਹ ਆਪਣੀ ਪ੍ਰੇਮਿਕਾ ਨਾਲ ਬਹੁਤ ਪਿਆਰ ਕਰਦਾ ਸੀ ਤੇ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪ੍ਰੇਮਿਕਾ ਨੇ ਇਸ ਬਾਰੇ ਗੱਲ ਦਾ ਆਪਣੇ ਪਰਿਵਾਰਿਕ ਮੈਬਰਾਂ ਨੂੰ ਦੱਸਣ ਤੋਂ ਇਨਕਾਰ ਕਰ ਦਿੱਤਾ ।

ਜਿਸ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ । ਜਾਣਕਾਰੀ ਅਨੁਸਾਰ ਮੁੰਡਾ- ਕੁੜੀ ਕਾਫੀ ਸਮੇ ਤੋਂ ਇੱਕ ਦੂਜੇ ਨੂੰ ਜਾਣਦੇ ਸਨ,ਜਿਸ ਕਾਰਨ ਦੋਵਾਂ ਨੂੰ ਪਿਆਰ ਹੋ ਗਿਆ। ਫਿਲਹਾਲ ਪੁਲਿਸ ਨੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਤੇ ਸੋਸਾਈਡ ਨੋਟ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੋਸਾਈਡ ਨੋਟ 'ਚ ਰਾਹੁਲ ਨੇ ਕਿਹਾ ਕਿ ਮੈ ਤੇਰੇ ਨਾਲ ਕਿੰਨਾ ਪਿਆਰ ਕਰਦਾ ਸੀ ਪਰ ਤੂੰ ਮੇਰੇ ਨਾਲ ਧੋਖਾ ਕੀਤਾ, ਜੇ ਤੂੰ ਮੇਰੇ ਨਾਲ ਵਿਆਹ ਨਹੀ ਕਰਵਾਉਣਾ ਸੀ ਤਾਂ ਮੇਰੇ ਨਾਲ ਰਿਲੇਸ਼ਨ 'ਚ ਕਿਉ ਆਈ ।