ਬਲੈਕਮੇਲ ਕਰਕੇ ਨੌਜਵਾਨ ਕਰਦਾ ਸੀ ਜਬਰ-ਜ਼ਨਾਹ, ਕੁੜੀ ਨੇ ਮੰਗੀ ਗਰਭਪਾਤ ਦੀ ਇਜਾਜ਼ਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਛੱਤੀਸਗੜ੍ਹ ਦੇ ਬਿਲਾਸਪੁਰ ’ਚ ਇਕ ਨੌਜਵਾਨ, ਕੁੜੀ ਦੀ ਅਸ਼ਲੀਲ ਵੀਡੀਓ ਬਣਾ ਕੇ ਅਤੇ ਉਸ ਨੂੰ ਵਾਇਰਲ ਕਰਨ ਦੀ ਗੱਲ ਆਖ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਹੁਣ ਉਸ ਦੀ ਕੁੱਖ ’ਚ 12 ਹਫ਼ਤਿਆਂ ਤੋਂ ਬੱਚਾ ਪਲ ਰਿਹਾ ਹੈ। ਉਸ ਨੇ ਕਲੈਕਟਰ ਤੋਂ ਗਰਭਪਾਤ ਕਰਾਉਣ ਦੀ ਮਨਜ਼ੂਰੀ ਮੰਗੀ ਹੈ।

ਕੈਲਕਟਰ ਨੂੰ ਚਿੱਠੀ ’ਚ ਕੁੜੀ ਨੇ ਸਪੱਸ਼ਟ ਲਿਖਿਆ ਹੈ ਕਿ ਉਸ ਨਾਲ ਜਬਰ-ਜ਼ਨਾਹ ਹੋਇਆ ਹੈ ਤੇ ਉਸ ਦੀ ਕੁੱਖ ’ਚ ਦਰਿੰਦੇ ਦਾ ਬੱਚਾ ਪਲ ਰਿਹਾ ਹੈ। ਉਹ ਉਸ ਨੂੰ ਨਹੀਂ ਰੱਖਣਾ ਚਾਹੁੰਦੀ। ਦਰਅਸਲ ਕੁੜੀ ਦੀ 3 ਸਾਲ ਪਹਿਲਾਂ ਨੌਜਵਾਨ ਨਾਲ ਇਕ ਮੰਦਰ ’ਚ ਜਾਣ-ਪਛਾਣ ਹੋਈ। ਇਕ ਦਿਨ ਉਸ ਨੇ ਕੁੜੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਵਿਆਹ ਦਾ ਝਾਂਸਾ ਦੇ ਕੇ ਗੁਜ਼ਾਰੇ ਪਲ ਦੀਆਂ ਤਸਵੀਰਾਂ ਕੈਦ ਕਰਦਾ ਰਿਹਾ, ਤਾਂ ਕਿ ਕੁੜੀ ਉਸ ਦੇ ਸੰਪਰਕ ’ਚ ਰਹੇ।