ਧਮਕੀਆਂ ਦੇ ਨੌਜਵਾਨ ਕਰਦਾ ਸੀ ਕੁੜੀ ਨਾਲ ਜ਼ਬਰ -ਜਨਾਹ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਨਾਬਾਲਗ ਕੁੜੀ ਨਾਲ ਦਿੱਲੀ ਦਾ ਮੁੰਡਾ 1 ਸਾਲ ਤੋਂ ਧਮਕੀਆਂ ਦੇ ਕੇ ਜਬਰ ਜਨਾਹ ਕਰ ਰਿਹਾ ਸੀ ਪਰ ਨੌਜਵਾਨ ਦੇ ਡਰ ਤੋਂ ਕੁੜੀ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਉਕਤ ਨੌਜਵਾਨ ਉਸ ਨੂੰ ਧਮਕੀਆਂ ਦੇ ਕੇ ਵਾਰ -ਵਾਰ ਮਿਲਣ ਲਈ ਕਹਿੰਦਾ ਰਿਹਾ ਤੇ ਉਸ ਨਾਲ 1 ਸਾਲ ਤੱਕ ਜਬਰ ਜਨਾਹ ਕਰਦਾ ਰਿਹਾ। ਇਸ ਘਟਨਾ ਬਾਰੇ ਉਸ ਸਮੇ ਪਤਾ ਲਗਾ ਜਦੋ ਪੀੜਤ ਕੁੜੀ ਦੀ ਭੈਣ ਪੇਕੇ ਘਰ ਸ਼੍ਰੀ ਅਨੰਦਪੁਰ ਸਾਹਿਬ ਆਈ ਸੀ ਤੇ ਉਸ ਨੇ ਡਰਦੇ ਹੋਏ ਸਾਰਾ ਦਰਦ ਆਪਣੀ ਭੈਣ ਨੂੰ ਦੱਸਿਆ ।ਜਿਸ ਤੋਂ ਬਾਅਦ ਭੈਣ ਨਾਲ ਮਿਲ ਕੇ ਉਸ ਨੇ ਇਸ ਬਾਰੇ ਪੁਲਿਸ ਥਾਣੇ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਨੇ ਦੋਸ਼ੀ ਪ੍ਰਬੀਨ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ।