20 ਹਜ਼ਾਰ ਰੁਪਏ ਲਈ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ 'ਚ ਬੀਤੀ ਦਿਨੀਂ ਬੋਰੇ 'ਚੋ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਜਿਸ ਦਾ ਸਿਰ ਲਾਸ਼ ਨਾਲ ਨਹੀਂ ਸੀ ।ਇਸ ਮਾਮਲੇ 'ਚ ਪੁਲਿਸ ਨੇ ਕਈ ਵੱਡੇ ਖ਼ੁਲਾਸੇ ਕੀਤੇ ਹਨ । ਪੁਲਿਸ ਅਨੁਸਾਰ ਮਹਿਜ਼ 20 ਹਜ਼ਾਰ ਰੁਪਏ ਲਈ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮਾਮਲੇ 'ਚ ਪੁਲਿਸ ਨੇ ਪਤੀ -ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ । ਗ੍ਰਿਫ਼ਤਾਰ ਕੀਤੇ ਜੋੜੇ ਦੀ ਪਛਾਣ ਰਾਮ ਪ੍ਰਸਾਦ, ਜਦਕਿ ਪਤਨੀ ਦਾ ਨਾਮ ਹਾਲੇ ਸਾਹਮਣੇ ਨਹੀਂ ਆਇਆ ਹੈ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਰਵਾ ਸ਼ੁਰੂ ਕਰ ਦਿੱਤੀ ਹੈ ।ਕਾਤਲ ਨੇ ਮ੍ਰਿਤਕ ਪਕੰਜ ਦੇ ਮੂੰਹ ਵਿਚ ਫੈਵੀਕਵਿਕ ਦੀਆਂ ਟਿਊਬਾਂ ਲਗਾਇਆ ਤਾਂ ਜੋ ਉਸ ਦਾ ਮੂੰਹ ਜਾਮ ਹੋ ਜਾਵੇ ਤੇ ਆਵਾਜ਼ ਨਾ ਨਿਕਲੇ ।ਇਸ ਤੋਂ ਬਾਅਦ ਦੋਸ਼ੀ ਨੇ ਪਕੰਜ ਦਾ ਗਲਾ ਆਰੇ ਨਾਲ ਵੱਢ ਦਿੱਤਾ ।ਪੁਲਿਸ ਵਲੋਂ ਮ੍ਰਿਤਕ ਦਾ ਸਿਰ ਤੇ ਉਗਲੀਆਂ ਪਾਣੀ 'ਚੋ ਬਰਾਮਦ ਕੀਤੀਆਂ ਗਈਆਂ ਹਨ । ਜਿਸ ਦਾ ਸਿਰ ਬਹੁਤ ਸੁੱਜਿਆ ਹੋਇਆ ਹੈ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਦੋਸ਼ੀ ਨੇ ਡੇਅਰੀ ਸੰਚਾਲਕ ਦੇ ਇਸ਼ਾਰੇ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਵਲੋਂ ਡੇਅਰੀ ਸੰਚਾਲਕ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।