ਛੋਟੇ ਭਰਾ ਨੇ ਵੱਡੇ ਨੂੰ ਉਤਾਰਿਆ ਮੌਤ ਤੇ ਘਾਟ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਮਾਮਲਾ ਸਾਮਣੇ ਆ ਰਿਹਾ ਹੈ ਜਿਥੇ ਬਿਲਡਿੰਗ ਮਟੀਰੀਅਲ ਸਟੋਰ ਦੇ ਮਾਲਕ ਬਲਕਾਰ ਸਿੰਘ ਦੇ ਕਤਲ 'ਚ ਉਸ ਦੇ ਛੋਟੇ ਭਰਾ ਨੂੰ ਪੁਲਿਸ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪ੍ਰਾਪਰਟੀ ਨੂੰ ਲੈ ਕੇ ਉਸ ਦੇ ਕੁਝ ਵਿਅਕਤੀਆਂ ਨੂੰ ਆਪਣੇ ਵੱਡੇ ਭਰਾ ਨੂੰ ਮਾਰਨ ਲਈ 5 ਲੱਖ ਰੁਪਏ ਦੀ ਸੁਪਾਰੀ ਦਿਤੀ ਸੀ। ਦੋਸ਼ੀ ਕੁਲਦੀਪ ਸਿੰਘ, ਸੌਰਭ ਕੁਮਾਰ ਤੇ ਗੋਰੀ ਹੈ। ਜਿਨ੍ਹਾਂ ਨੇ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਦੇ ਬੋਲਣ ਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਗੁਰਦੀਪ ਸਿੰਘ ਤੇ ਸੌਰਭ ਨੂੰ ਗ੍ਰਿਫਤਾਰ ਕੇ ਲਿਆ ਹੈ ਹਾਲਾਂਕਿ ਕੁਲਦੀਪ ਸਿੰਘ ਤੇ ਗੋਰੀ ਫਰਾਰ ਚੱਲ ਰਹੇ ਹਨ। ਪੁਲਿਸ ਨੂੰ ਇਨ੍ਹਾਂ ਦੋਨਾਂ ਦੋਸ਼ੀਆਂ ਦੀ 3 ਦਿਨ ਦੀ ਰਿਮਾਂਡ ਹਾਸਿਲ ਹੋਈ ਹੈ। ਜਿਸ ਦੇ ਚਲਦੇ ਅਗੇ ਦੀ ਪੁੱਛਗਿੱਛ ਕੀਤੀ ਜਾਵੇਗੀ।

ਪੁਲਿਸ ਨੇ ਦੱਸਿਆ ਕਿ ਬਲਕਾਰ ਸਿੰਘ ਚਾਰ ਭਰਾ ਹਨ, ਜਿਸ ਵਿੱਚ ਬਲਕਾਰ ਦੂਜੇ ਨੰਬਰਤੇ ਦੋਸ਼ੀ ਸਭ ਤੋਂ ਛੋਟਾ ਹੈ। ਬਲਕਾਰ ਸਿੰਘ ਦਾ ਬਿਲਡਿੰਗ ਮਟੀਰੀਅਲ ਸਟੋਰ ਦਾ ਕੰਮ ਹੈ ਜਦੋ ਕਿ ਗੁਰਦੀਪ ਸਿੰਘ ਵਾਟਰ ਟਰੀਟਮੈਂਟ ਪਲਾਟ ਵਿੱਚ ਡਰਾਈਵਰੀ ਕਰਦਾ ਹੈ। ਉਨ੍ਹਾਂ ਨੇ ਕਿਹਾ ਦੋਸ਼ੀ ਗੁਰਦੀਪ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਉਸ ਕੋਲੋਂ ਪੈਸੇ ਨਹੀਂ ਸੀ ਵਿਦੇਸ਼ ਜਾਣ ਲਈ ਗੁਰਦੀਪ ਸਿੰਘ ਸਾਂਝੀ ਪ੍ਰਾਪਰਟੀ ਵੇਚਣਾ ਚਾਹੁੰਦਾ ਸੀ। ਇਸ ਲਈ ਦੋਨਾਂ ਵਿੱਚ ਹਮੇਸ਼ਾ ਝਗੜਾ ਰਹਿੰਦਾ ਸੀ। ਇਕ ਦਿਨ ਗੁਰਦੀਪ ਸਿੰਘ ਦੇ ਮਨ ਵਿੱਚ ਆਇਆ ਕਿ ਉਹ ਬਲਕਾਰ ਸਿੰਘ ਨੂੰ ਮਰਵਾ ਕੇ ਵਿਦੇਸ਼ ਚੱਲ ਜਾਵੇਗਾ ਕਤਲ ਤੋਂ ਬਾਅਦ ਪੁਲਿਸ ਨੇ ਜਦੋ ਬਲਕਾਰ ਸਿੰਘ ਦੇ ਫੋਨ ਦੀ ਲਾਸਟ ਕਾਲ ਦੇਖੀ ਤਾਂ ਪੁਲਿਸ ਨੇ ਸੌਰਭ ਤੋਂ ਪੁੱਛਗਿੱਛ ਕੀਤੀ ਗਈ ਤਾਂ ਗੁਰਦੀਪ ਸਿੰਘ ਦਾ ਨਾਮ ਸਾਮਣੇ ਆਇਆ ਸੀ। ਹੁਣ ਪੁਲਿਸ ਨੇ ਦੋਸ਼ੀ ਗੁਰਦੀਪ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈਂ ।

ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਗੁਰਦੀਪ ਸਿੰਘ ਬਹੁਤ ਸਮੇ ਤੋਂ ਬਲਕਾਰ ਸਿੰਘ ਨੂੰ ਮਾਰਨ ਦੀ ਸਾਜਿਸ਼ ਕਰ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ ਨਲਕਾਰ ਸਿੰਘ ਤੇ ਹਮਲਾ ਵੀ ਕਰਵਾਇਆ ਸੀ। ਹਮਲੇ ਦੌਰਾਨ ਹਮਲਾਵਰ ਉਸ ਨੂੰ ਮਰਿਆ ਸੋਚ ਕੇ ਛੱਡਗੇ ਸੀ ਪਰ ਹਸਪਤਾਲ 'ਚ ਈਦ ਦਾ ਇਲਾਜ ਚੱਲਿਆ ਗਿਆ ਤੇ ਬਲਕਾਰ ਦੀ ਜਾਨ ਬੱਚ ਗਈ ਸੀ। ਗੁਰਦੀਪ ਸਿੰਘ ਨੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਇਸ ਘਟਨਾ ਤੋਂ ਹਾਦਸਾ ਦੱਸਿਆ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।