ਕਮੇਟੀਆਂ ਦੇ ਡੁੱਬੇ ਪੇਸੈ, ਨੌਜਵਾਨ ਨੇ ਲਾਈਵ ਹੋ ਕੇ ਲਿਆ ਫਾਹਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿਖੇ ਜ਼ਿਲ੍ਹੇ ਦੇ ਕਸਬਾ ਧਾਰੀਵਾਲ ਦੇ ਨਜ਼ਦੀਕੀ ਪਿੰਡ ਨੰਗਲ ਵਿਚ ਉਸ ਵੇਲੇ ਗਮਗੀਨ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਜੋ ਪਿੰਡ ਵਿਚ ਹੀ ਕਰਿਆਨੇ ਦੀ ਦੁਕਾਨ ਕਰਦਾ ਸੀ । ਮ੍ਰਿਤਕ ਪ੍ਰਭਜੋਤ ਸਿੰਘ ਨੇ ਧਾਰੀਵਾਲ ਵਿਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਸ਼ਿਵ ਅਗਰਵਾਲ ਕੋਲੋ ਕਮੇਟੀਆਂ ਦੇ 22 ਲੱਖ 30 ਹਜ਼ਾਰ ਰੁਪਏ ਲੈਣੇ ਸੀ ਜਿਸ ਵਿਚੋਂ 4 ਲੱਖ 30 ਹਜ਼ਾਰ ਰੁਪਏ ਪ੍ਰਭਜੋਤ ਨੂੰ ਵਾਪਸ ਮਿਲ ਚੁੱਕੇ ਸੀ ਪਰ ਬਾਕੀ ਦੇ 18 ਲੱਖ ਰੁਪਏ ਸ਼ਿਵ ਅਗਰਵਾਲ ਪ੍ਰਭਜੋਤ ਨੂੰ ਨਹੀਂ ਦੇ ਰਿਹਾ ਸੀ।

ਸ਼ਿਵ ਅਗਰਵਾਲ ਨੇ ਪ੍ਰਭਜੋਤ ਕੋਲ ਜੋ ਤਿੰਨ ਗਰੁੱਪ ਕਮੇਟੀਆ ਦੇ ਚੱਲਦੇ ਸੀ, ਉਸ ਵਿਚ 5-5 ਕਰਕੇ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਨਾਮ ’ਤੇ ਪੰਦਰਾਂ ਕਮੇਟੀਆ ਪਾਈਆ ਹੋਈਆ ਸੀ। ਇਸੇ ਲੈਣ ਦੇਣ ਨੂੰ ਲੈ ਕੇ ਸ਼ਿਵ ਅਗਰਵਾਲ ਪ੍ਰਭਜੋਤ ਨੂੰ ਧਮਕਾਉਂਦਾ ਵੀ ਰਹਿੰਦਾ ਸੀ ਜਿਸ ਕਾਰਨ ਪ੍ਰਭਜੋਤ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚਲਦੇ ਉਸਨੇ ਆਤਮਹੱਤਿਆ ਕਰ ਲਈ ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸੁਸਾਈਡ ਨੋਟ ਬਰਾਮਦ ਹੋਇਆ ਹੈ ਕੇਸ ਦਰਜ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।