ਰੈਸਟੋਰੈਂਟ ‘ਚ ਸ਼ਰਾਬ ਪੀਣ ਤੇ ਨੌਜਵਾਨਾਂ ਨੇ ਕੀਤਾ ਹੰਗਾਮਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਅਮਨਦੀਪ ਐਵੀਨਿਊ ਦੇ ਬਾਹਰ HL ਰੈਸਟੋਰੈਂਟ ਵਿੱਚ ਦੇਰ ਰਾਤ ਕੁਝ ਨੌਜਵਾਨਾਂ ਵਲੋਂ ਹੰਗਾਮਾ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਰੈਸਟੋਰੈਂਟ ਦੇ ਮੈਨੇਜਰ ਨੇ ਦੱਸਿਆ ਕਿ ਨੌਜਵਾਨ ਦੇਰ ਰਾਤ ਕਾਰ ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਰੈਸਟੋਰੈਂਟ 'ਚ ਆਏ ਸੀ। ਜਿਨ੍ਹਾਂ ਨੇ ਰੈਸਟੋਰੈਂਟ 'ਚ ਆ ਕੇ ਖਾਣੇ ਦਾ ਆਰਡਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਣਾ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਨਾਲ ਇਕ ਸ਼ਰਾਬ ਦੀ ਬੋਤਲ ਵੀ ਲਿਆਂਦੀ ਸੀ । ਇਨ੍ਹਾਂ ਨੌਜਵਾਨਾਂ ਨੂੰ ਜਦੋ ਮੈਨੇਜਰ ਨੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਜ਼ਿਦ ਕੀਤੀ ਕਿ ਉਹ ਇੱਥੇ ਬੈਠੇ ਕੇ ਸ਼ਰਾਬ ਪੀਣਗੇ ਤੇ ਉੱਚੀ ਆਵਾਜ਼ ਵਿਚ ਗਾਣੇ ਲਗਾਉਣਗੇ।

ਇਸ ਦੌਰਾਨ ਹੀ ਨੌਜਵਾਨਾਂ ਨੇ ਰੈਸਟੋਰੈਂਟ ਦੇ ਕਰਮਚਾਰੀਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮੈਨੇਜਰ ਨੇ ਦੱਸਿਆ ਕਿ ਨਕਦੀ ਲੁੱਟਣ ਤੋਂ ਬਾਅਦ ਨੌਜਵਾਨਾਂ ਨੇ ਰੈਸਟੋਰੈਂਟ ਦੇ ਕੇ ਵਿਅਕਤੀ ਦੇ ਗੱਲ ਵਿੱਚ ਪਾਈ ਸੋਨੇ ਦੀ ਚੈਨ ਝਪਟ ਲਈ ਤੇ ਬਾਹਰ ਚੱਲੇ ਗਏ ਰੈਸਟੋਰੈਂਟ ਦੇ ਬਾਹਰ ਜਾ ਕੇ ਉਨ੍ਹਾਂ ਨੇ ਮੋਟਰਸਾਈਕਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਜਦੋ ਮੈਨੇਜਰ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਰੈਸਟੋਰੈਂਟ ਨੇ ਅੰਦਰ ਜਾ ਕੇ ਆਪਣੀ ਜਾਨ ਬਚਾਈ। ਮੈਨੇਜਰ ਨੇ ਇਸ ਘਟਨਾ ਦੀ ਜਾਣਕਾਰੀ ਮੌਕੇ 'ਤੇ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ CCTV ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।