ਕੁੜੀ ਪਿੱਛੇ ਲੜੇ ਨੌਜਵਾਨ, ਵੱਡੀ ਵਾਰਦਾਤ ਹੋਣ ਤੋਂ ਹੋਇਆ ਬਚਾਅ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਾਰਦਾਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੱਸ ਦਈਏ ਕਿ ਕੁਝ ਸਕੂਲੀ ਵਿਦਿਆਰਥੀ ਤਲਵਾਰਾਂ ਤੇ ਬੇਸਬਾਲ ਨੂੰ ਲੈ ਕੇ ਲੜਾਈ ਕਰਨ ਲਈ ਪਹੁੰਚੇ ਹਾਲਾਂਕਿ ਇਸ ਦੌਰਾਨ ਵੱਡੀ ਵਾਰਦਾਤ ਹੋਣ ਤੋਂ ਬਚਾਅ ਹੋ ਗਿਆ। ਲੋਕਾਂ ਨੇ ਸਮੇ ਰਹਿੰਦੇ ਸਕੂਲੀ ਵਿਦਿਆਰਥੀਆਂ ਨੂੰ ਉਥੋਂ ਭਜਾ ਦਿੱਤਾ। ਭੱਜਣ ਸਮੇ ਵਿਦਿਆਰਥੀ ਆਪਣੀ ਤਲਵਾਰਾਂ ਤੇ ਬੇਸਬਾਲ ਉਥੇ ਹੀ ਛੱਡ ਕੇ ਫਰਾਰ ਹੋ ਗਏ। ਮੌਕੇ 'ਤੇ ਲੋਕਾਂ ਵਲੋਂ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਤਲਵਾਰਾਂ ਤੇ ਬੇਸਬਾਲ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਫਿਲਹਾਲ ਪੁਲਿਸ ਨੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਉਹ ਸਾਰੇ ਵਿਦਿਆਰਥੀ ਬੀਐਨ ਖ਼ਾਲਸਾ ਸਕੂਲ ਦੇ ਹਨ ਕਿਸੇ ਕੁੜੀ ਕਾਰਨ ਹੋਏ ਵਿਵਾਦ ਤੋਂ ਬਾਅਦ ਸਾਰੇ ਇੱਥੇ ਲੜਨ ਲਈ ਪਹੁੰਚੇ ਸਨ ।