ਚੋਰਾਂ ਨੇ ਮਾਰਿਆ ਗੁਰਦੁਆਰਾ ਸਾਹਿਬ ‘ਚ ਢਾਕਾ

by vikramsehajpal

ਖੰਨਾ (ਐਨ.ਆਰ.ਆਈ.ਮੀਡਿਆ) : ਸ਼ਹਿਰ ਦੇ ਜੀਟੀਬੀ ਨਗਰ ਵਿੱਚ ਗੁਰਦੁਆਰਾ ਸਾਹਿਬ ਪਤਸ਼ਾਹੀ ਨੋਵੀ 'ਚ ਦੇਰ ਰਾਤ ਚੋਰਾਂ ਨੇ ਅੰਦਰ ਵੜਕੇ ਗੋਲਕ ਲੈ ਫਰਾਰ ਹੋ ਗਏ। ਓਥੇ ਹੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਘਟਨਾ ਨੂੰ ਅੰਜਾਮ ਦੇਣ ਵਾਲੇ 4 ਲੋਕ ਦੱਸੇ ਜਾ ਰਹੇ ਹਨ।

https://youtu.be/eqvDzgVb6go

ਦੱਸ ਦਈਏ ਕਿ ਵਾਰਦਾਤ ਦਾ ਪਤਾ ਸਵੇਰੇ ਚਲਾ ਜਦੋਂ ਹੈਡ ਗ੍ਰੰਥੀ ਅਮੀਤ ਸਿੰਘ ਗੁਰਦੁਆਰਾ ਸਾਹਿਬ ਆਏ ਤਾਂ ਉਨ੍ਹਾਂਨੇ ਤੁਰੰਤ ਗੁਰਦੁਆਰਾ ਸਾਹਿਬ ਕਮੇਟੀ ਮੈਂਬਰਾਂ ਨੂੰ ਬੁਲਾਇਆ, ਜਿਸਦੇ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਖਬਰ ਲਿਖੇ ਜਾਣ ਤੱਕ ਪੁਲਿਸ ਦੇ ਹੱਥ ਖਾਲੀ ਨੇ।