ਜਲੰਧਰ ਦੇ ਮਿਊਜ਼ਿਕ ਕੰਪਨੀ ਦੇ ਸਟੂਡੀਓ ‘ਚ ਚੋਰੀ, ਜਾਂਦੇ-ਜਾਂਦੇ ਚੋਰ ਤੋੜ ਗਏ ਬੂਹੇ-ਬਾਰੀਆਂ…ਦੇਖੋ ਵੀਡੀਓ

by jaskamal

ਨਿਊਜ਼ ਡੈਸਕ (ਜਸਕਮਲ) : ਮਾਮਲਾ ਜਲੰਧਰ ਵੈਸਟ ਦੇ ਤਿਲਕ ਨਗਰ ਦੇ ਮੋੜ 'ਤੇ ਸਥਿਤ ਮਿਊਜ਼ਿਕ ਕੰਪਨੀ ਦਾ ਹੈ ਜਿਥੇ ਕਿ ਚੋਰਾਂ ਵੱਲੋਂ ਰਾਤ ਨੂੰ ਹਾਈ ਵਿੰਗਸ ਮਿਊਜ਼ਿਕ ਕੰਪਨੀ ਦੇ ਤਾਲੇ ਤੋੜ ਕੇ ਅੰਦਰੋਂ ਪਿਆ ਸਟੂਡੀਓ ਦਾ ਚੋਰੀ ਕਰ ਲਿਆ ਗਿਆ, ਜਿਸ 'ਚ ਇਕ ਲੈਪਟਾਪ ਇਕ ਐੱਲਈਡੀ ਬੂਫਰ ਇਨਵੇਟਰ ਤੇ ਹੋਰ ਜ਼ਰੂਰੀ ਸਾਮਾਨ ਸੀ।

ਚੋਰਾਂ ਵੱਲੋਂ ਖਿੜਕੀਆਂ ਦਰਵਾਜ਼ੇ ਵੀ ਅੰਦਰੋਂ ਤੋੜ ਦਿੱਤੇ ਗਏ। ਉਥੇ ਹੀ ਇਸ ਸੰਬੰਧੀ ਜਿਵੇਂ ਹੀ ਸਟੂਡੀਓ ਦੇ ਮਾਲਕ ਤੇ ਸਾਬਕਾ ਜ਼ਿਲ੍ਹਾ ਕਾਂਗਰਸ ਯੂਥ ਪ੍ਰਧਾਨ ਅਭਿਸ਼ੇਕ ਬਖਸ਼ੀ ਨੂੰ ਪਤਾ ਲੱਗਿਆ ਤੇ ਉਹ ਆਏ ਤੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਸਟੂਡੀਓ ਦੇ ਤਾਲੇ ਟੁੱਟੇ ਹੋਏ ਹਨ, ਜਿਸ 'ਤੇ ਉਸ ਦਾ ਕਹਿਣਾ ਹੈ ਕਿ ਉਸ ਦਾ ਇਸ ਦੇ 'ਚ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਤੇ ਇਸ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੇ ਥਾਣਾ ਭਾਰਗੋ ਕੈਂਪ ਦੀ ਪੁਲਸ ਦੇ ਏ ਐੱਸ ਆਈ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਜਲਦ ਗ੍ਰਿਫਤਾਰ ਕਰ ਦਿੱਤਾ ਜਾਵੇਗਾ।