ਅਮਰੀਕਾ ‘ਚ ਤੇਜ਼ੀ ਨਾਲ ਫੈਲ ਰਿਹਾ ਓਮਿਕਰੋਨ, ਨਾਰਵੇ ‘ਚ ਵੀ ਮਿਲੇ13 ਨਵੇਂ ਮਾਮਲੇ

ਅਮਰੀਕਾ ‘ਚ ਤੇਜ਼ੀ ਨਾਲ ਫੈਲ ਰਿਹਾ ਓਮਿਕਰੋਨ, ਨਾਰਵੇ ‘ਚ ਵੀ ਮਿਲੇ13 ਨਵੇਂ ਮਾਮਲੇ

ਨਿਊਜ਼ ਡੈਸਕ (ਜਸਕਮਲ) : ਕੋਰੋਨਾ ਦਾ ਨਵਾਂ ਵੇਰੀਐਂਟ Omicron ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਹਫਤੇ ਦੇ ਅੱਧ ਤਕ, ਅਮਰੀਕਾ ‘ਚ ਇਕ ਵੀ ਕੇਸ ਨਹੀਂ ਸੀ। ਬੁੱਧਵਾਰ ਨੂੰ, ਪਹਿਲਾ ਕੇਸ ਕੈਲੀਫੋਰਨੀਆ, ਅਮਰੀਕਾ ‘ਚ ਸਾਹਮਣੇ ਆਇਆ ਸੀ ਤੇ ਸ਼ੁੱਕਰਵਾਰ ਤਕ ਇਹ ਨਵਾਂ ਰੂਪ ਇੱਥੇ ਦਸ ਤੋਂ ਵੱਧ ਰਾਜਾਂ ‘ਚ ਦਸਤਕ ਦੇ ਚੁੱਕਾ ਹੈ। ਇਸ ਦੇ ਨਾਲ ਹੀ, ਨਾਰਵੇ ‘ਚ ਕ੍ਰਿਸਮਸ ਪਾਰਟੀਆਂ ‘ਚ ਸ਼ਾਮਲ ਹੋਏ 13 ਲੋਕ ਓਮੀਕਰੋਨ ਨਾਲ ਸੰਕਰਮਿਤ ਪਾਏ ਗਏ ਹਨ ਤੇ ਇਹ ਗਿਣਤੀ 60 ਤਕ ਜਾਣ ਦੀ ਸੰਭਾਵਨਾ ਹੈ।

ਸ਼ੁੱਕਰਵਾਰ ਨੂੰ, ਓਮੀਕਰੋਨ ਅਮਰੀਕਾ ਦੇ 6 ਹੋਰ ਸੂਬਿਆਂ ‘ਚ ਫੈਲ ਗਿਆ। ਇਸ ਨਾਲ ਹੁਣ ਤਕ ਓਮੀਕਰੋਨ ਇਨਫੈਕਸ਼ਨ ਵਾਲੇ ਅਮਰੀਕੀ ਰਾਜਾਂ ਦੀ ਗਿਣਤੀ ਵੱਧ ਗਈ ਹੈ। ਇਹ ਰਾਜ ਨਿਊ ਜਰਸੀ, ਮਿਸੂਰੀ, ਮੈਰੀਲੈਂਡ, ਨੇਬਰਾਸਕਾ, ਪੈਨਸਿਲਵੇਨੀਆ ਤੇ ਉਟਾਹ ਹਨ। ਓਮੀਕਰੋਨ ਦੇ ਪਹਿਲਾਂ ਕੇਸ ਕੈਲੀਫੋਰਨੀਆ, ਕੋਲੋਰਾਡੋ, ਹਵਾਈ, ਮਿਨੇਸੋਟਾ ਤੇ ਨਿਊਯਾਰਕ ‘ਚ ਸਨ। ਬੁੱਧਵਾਰ ਨੂੰ ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਵਿਅਕਤੀ ਦੇ ਓਮਿਕਰੋਨ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ।

ਅਗਲੇ ਹੀ ਦਿਨ, ਨਿਊਯਾਰਕ ਸਿਟੀ ‘ਚ ਪੰਜ ਕੇਸ ਪਾਏ ਗਏ ਅਤੇ ਮਿਨੇਸੋਟਾ ‘ਚ ਵੀ ਇਕ ਵਿਅਕਤੀ ਇਸ ਨਾਲ ਸੰਕਰਮਿਤ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੋਲੋਰਾਡੋ ‘ਚ, ਇਕ ਔਰਤ ਵੀ ਓਮੀਕਰੋਨ ਨਾਲ ਸੰਕਰਮਿਤ ਪਾਈ ਗਈ ਹੈ। ਇਹ ਔਰਤ ਹਾਲ ਹੀ ‘ਚ ਦੱਖਣੀ ਅਫਰੀਕਾ ਤੋਂ ਵਾਪਸ ਆਈ ਸੀ। ਹਵਾਈ ‘ਚ ਇਕ ਵਿਅਕਤੀ ਨੂੰ ਵੀ ਇਸ ਨਵੇਂ ਰੂਪ ਨਾਲ ਸੰਕਰਮਿਤ ਪਾਇਆ ਗਿਆ ਹੈ।