ਜੋ ਬਿਡੇਨ ਤੇ ਵ੍ਹਾਈਟ ਹਾਊਸ ਵਿਚਾਲੇ ਹੁਣ ਸਿਰਫ਼ 6 ਇਲੈਕਟ੍ਰੋਲ ਵੋਟਾਂ ਹੀ ਬਾਕੀ

by simranofficial

ਅਮਰੀਕਾ (ਐਨ .ਆਰ .ਆਈ ) : ਰਾਸ਼ਟਰਪਤੀ ਚੋਣ ਦੀ ਦੌੜ 'ਚ ਡੌਨਾਲਡ ਟਰੰਪ ਆਪਣੇ ਵਿਰੋਧੀ ਜੋ ਬਾਇਡਨ ਤੋਂ ਪਿੱਛੇ ਚੱਲ ਰਹੇ ਹਨ। ਇਸ ਦੇ ਬਾਵਜੂਦ ਟਰੰਪ ਖੇਮੇ ਨੇ ਫਿਲਹਾਲ ਹਾਰ ਨਹੀਂ ਮੰਨੀ।ਮਰੀਕਾ ਦੀ ਰਾਸ਼ਟਰਪਤੀ ਚੋਣ 'ਚ ਡੌਨਾਲਡ ਟਰੰਪ ਤੇ ਜੋ ਬਾਇਡਨ ਵਿਚਾਲੇ ਕਾਂਟੇ ਦੀ ਟੱਕਰ ਨਜ਼ਰ ਆ ਰਹੀ ਹੈ। ਬੇਸ਼ੱਕ ਬਾਇਡਨ ਨੇ ਬੜ੍ਹਤ ਬਣਾ ਲਈ ਹੈ ਪਰ ਅਜੇ ਗਿਣਤੀ ਜਾਰੀ ਹੈ।ਅਮਰੀਕੀ ਚੋਣਾਂ ਦੇ ਅੰਤਿਮ ਨਤੀਜਿਆਂ ਦਾ ਐਲਾਨ ਹੋਣ ਵਾਲਾ ਹੈ। ਹੁਣ ਤੱਕ ਆਏ ਨਤੀਜਿਆਂ ’ਚ ਵ੍ਹਾਈਟ ਹਾਊਸ ਲਈ ਦੌੜ ਵਿੱਚ ਜੋਅ ਬਾਇਡੇਨ ਅੱਗੇ ਹਨ ਤੇ ਅੰਕੜੇ ਇਹੋ ਦੱਸ ਰਹੇ ਹਨ ਕਿ ਉਹ ਜਿੱਤ ਸਕਦੇ ਹਨ। ਜੋਅ ਬਾਇਡੇਨ ਤੇ ਵ੍ਹਾਈਟ ਹਾਊਸ ਵਿਚਾਲੇ ਹੁਣ ਸਿਰਫ਼ 6 ਇਲੈਕਟ੍ਰੋਲ ਵੋਟਾਂ ਹੀ ਹਨ। ਇਨ੍ਹਾਂ ਛੇ ਇਲੈਕਟ੍ਰੋਲ ਵੋਟਾਂ ਦੀ ਪਿਛਲੇ ਲਗਪਗ 24 ਘੰਟਿਆਂ ਤੋਂ ਉਡੀਕ ਚੱਲ ਰਹੀ ਹੈ ਕਿਉਂਕਿ ਪੰਜ ਰਾਜਾਂ ਦੇ ਨਤੀਜੇ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ।