ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ,ਹਰਿਆਣਾ ਤੇ ਚੰਡੀਗ੍ਹੜ 'ਚ 17 ਤੋਂ 22 ਮਾਰਚ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। IMD ਨੇ ਪੰਜਾਬ ਸਣੇ ਕਈ ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਅੰਬਾਲਾ ,ਕਰਨਾਲ, ਰੋਹਤਕ, ਸੋਨੀਪਤ ਜਲੰਧਰ, ਅੰਮ੍ਰਿਤਸਰ ਸਮੇਤ ਕਈ ਸੂਬਿਆਂ 'ਚ ਹਵਾਵਾਂ ਚੱਲਣਗੀਆਂ ਤੇ ਮੀਂਹ ਵੀ ਪਵੇਗਾ ।ਪੰਜਾਬ, ਹਰਿਆਣਾ ਤੇ ਚੰਡੀਗ੍ਹੜ 'ਚ ਅਗਲੇ ਕੁਝ ਦਿਨਾਂ ਤੱਕ ਤਾਪਮਾਨ 'ਚ 5 ਡਿਗਰੀ ਦੀ ਗਿਰਾਵਟ ਹੋਣ ਦੀ ਸੰਭਾਵਨਾ ਹੈ ।ਚੰਡੀਗ੍ਹੜ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਤਾਪਮਾਨ ਵਿੱਚ 0.3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹਾਲਾਂਕਿ ਇਹ ਸਾਧਾਰਨ ਤੋਂ 4.9 ਡਿਗਰੀ ਜ਼ਿਆਦਾ ਸੀ ।