ਵਿਦੇਸ਼ ਮੰਤਰੀ ਬਲਿੰਕਨ ਤਹਿਤ ਨੇ ਕਿਹਾ : ਭਾਰਤ ਨੂੰ ਪਾਬੰਦੀ ਜਾਂ ਛੋਟ ਦੇਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਨੇ ਰੂਸ ਤੋਂ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ਲਈ ‘ਕੰਬੇਟਿੰਗ ਅਮੇਰਿਕਨ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ’ ਤਹਿਤ ਭਾਰਤ ‘ਤੇ ਪਾਬੰਦੀਆਂ ਲਾਉਣ ਜਾਂ ਛੋਟ ਦੇਣ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ।

ਬਲਿੰਕਨ ਨੇ ਕਿਹਾ ਕਿ ਅਸੀਂ ਸਾਰੇ ਦੇਸ਼ਾਂ ਨੂੰ ਰੂਸੀ ਹਥਿਆਰ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਵਾਲੇ ਵੱਡੇ ਅਤੇ ਨਵੇਂ ਲੈਣ-ਦੇਣ ਵਿੱਚ ਸ਼ਾਮਲ ਹੋਣ ਤੋਂ ਬਚਣ ਦੀ ਅਪੀਲ ਕਰਦੇ ਰਹਾਂਗੇ, ਖਾਸ ਕਰਕੇ ਯੂਕ੍ਰੇਨ ਵਿੱਚ ਰੂਸ ਦੀਆਂ ਕਾਰਵਾਈਆਂ ਦੇ ਮੱਦੇਨਜ਼ਰ। ਸੀ.ਏ.ਟੀ.ਐਸ.ਏ.ਏ. ਦੇ ਤਹਿਤ ਅਸੀਂ ਅਜੇ ਸੰਭਾਵਿਤ ਪਾਬੰਦੀਆਂ ਜਾਂ ਸੰਭਾਵਿਤ ਛੋਟਾਂ ਬਾਰੇ ਫ਼ੈਸਲਾ ਕਰਨਾ ਹੈ।

ਬਲਿੰਕਨ ਨੇ ਨੋਟ ਕੀਤਾ ਕਿ ਭਾਰਤ ਅਤੇ ਰੂਸ ਦੇ ਲੰਬੇ ਸਮੇਂ ਤੋਂ ਸਬੰਧ ਹਨ, ਖਾਸ ਤੌਰ 'ਤੇ ਫ਼ੌਜੀ ਉਪਕਰਣਾਂ ਦੇ ਸਬੰਧ ਵਿੱਚ। ਉਨ੍ਹਾਂ ਨੇ ਕਿਹਾ ਕਿ ਇਹ ਰਿਸ਼ਤੇ ਉਸ ਸਮੇਂ ਦੇ ਹਨ ਜਦੋਂ ਅਸੀਂ ਭਾਰਤ ਦੇ ਭਾਈਵਾਲ ਨਹੀਂ ਬਣ ਸਕੇ ਸੀ। ਬਲਿੰਕਨ ਨੇ ਕਿਹਾ ਕਿ ਹੁਣ ਅਸੀਂ ਦੋਵੇਂ ਇਸ ਤਰ੍ਹਾਂ ਦੇ ਭਾਈਵਾਲ ਬਣਨ, ਭਾਰਤ ਦੀ ਪਸੰਦ ਦਾ ਸੁਰੱਖਿਆ ਭਾਈਵਾਲ ਬਣਨ ਵਿਚ ਸਮਰੱਥ ਅਤੇ ਇਸ ਲਈ ਇਛੁੱਕ ਹਾਂ।