6 ਮਹੀਨੇ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ , ਪਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 6 ਮਹੀਨੇ ਪਹਿਲਾਂ ਲਵ ਮੈਰਿਜ ਕਰਵਾਉਣ ਵਾਲੇ ਪਤੀ -ਪਤਨੀ ਦੀ ਅਰਥੀਆਂ ਉਨ੍ਹਾਂ ਦੇ ਪਰਿਵਾਰ ਨੂੰ ਇਕੱਠੇ ਚੁੱਕਣੀਆਂ ਪਈਆਂ। ਦੱਸਿਆ ਜਾ ਰਿਹਾ ਬੀਤੀ ਦਿਨੀਂ ਪਤੀ ਦੀ ਦਿਲ ਦਾ ਦੌਰਾ ਪੈਣ ਮੌਤ ਹੋ ਗਈ ,ਜਦਕਿ ਇਸ ਸਦਮੇ ਵਿੱਚ ਪਤਨੀ ਨੇ ਫਾਹਾ ਲੈ ਕੇ ਜ਼ਿੰਦਗੀ ਖ਼ਤਮ ਕਰ ਲਈ ।ਪਿੰਡ ਲੀਲਿਆਂ ਦੇ ਰਹਿਣ ਵਾਲੇ ਧਵਲ ਨੇ ਕਰੀਬ 6 ਮਹੀਨੇ ਪਹਿਲਾਂ ਪ੍ਰਿੰਸੀ ਨਾਮ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਦੋਵਾਂ ਵਿਚਾਲੇ ਬਹੁਤ ਪਿਆਰ ਸੀ।

ਬੀਤੀ ਦਿਨੀਂ ਧਵਨ ਆਪਣੇ ਖੇਤਾਂ ਵਿੱਚ ਕੰਮ ਕਰਨ ਗਿਆ ਸੀ, ਜਦੋ ਉਹ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਸ ਨੇ ਸੀਨੇ ਵਿੱਚ ਦਰਦ ਸ਼ੁਰੂ ਹੋ ਗਈ ।ਉਸ ਨੇ ਇਸ ਬਾਰੇ ਆਪਣੇ ਪਰਿਵਾਰਿਕ ਮੈਬਰਾਂ ਨੂੰ ਦੱਸਿਆ ।ਪਰਿਵਾਰ ਧਵਲ ਨੂੰ ਹਸਪਤਾਲ ਲੈ ਕੇ ਗਿਆ ਤੇ ਉੱਥੇ ਭਰਤੀ ਕਰਵਾ ਦਿੱਤਾ । ਕੁਝ ਸਮੇ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ, ਜਦਕਿ ਉਸ ਦੀ ਪਤਨੀ ਇਸ ਸਦਮੇ ਨੂੰ ਸਹਿਣ ਨਹੀ ਕਰ ਸਕੀ ।ਉਸ ਨੇ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।