ਭਾਰੀ ਮੀਂਹ ਤੇ ਹਨ੍ਹੇਰੀ ਵਿਚਾਲੇ ਬਿਜਲੀ ਹੋਈ ਠੱਪ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ 'ਚ ਦੇਰ ਸ਼ਾਮ ਭਾਰੀ ਮੀਂਹ ਤੇ ਹਨ੍ਹੇਰੀ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ , ਉੱਥੇ ਹੀ ਕਈ ਲੋਕਾਂ ਦੇ ਘਰਾਂ ਦੀ ਬਿਜਲੀ ਕਾਫੀ ਸਮੇ ਤੱਕ ਠੱਪ ਰਹੀ । ਜਦੋ ਲੋਕ ਆਪਣੇ ਦਫਤਰਾਂ ਤੋ ਘਰਾਂ ਨੂੰ ਜਾਣ ਲੱਗੇ ਤਾਂ ਵਾਹਨ ਚਾਲਕਾਂ ਨੂੰ ਤੇਜ਼ ਹਨ੍ਹੇਰੀ ਦਾ ਸਾਹਮਣਾ ਕਰਨਾ ਪਿਆ। ਕਈ ਥਾਵਾਂ 'ਤੇ ਦਰੱਖਤ ਦੀਆਂ ਟਹਿਣੀਆਂ ਟੁੱਟ ਕੇ ਇਧਰ -ਉਧਰ ਉਡ ਗਿਆ। ਦੱਸਿਆ ਜਾ ਰਿਹਾ ਖ਼ਰਾਬ ਮੌਸਮ ਖ਼ਰਾਬ ਬਿਜਲੀ ਵਿਭਾਗ ਵਲੋਂ ਸ਼ਹਿਰ ਦੀ ਬੱਤੀ ਬੰਦ ਕਰ ਦਿੱਤੀ ਗਈ।ਦੱਸ ਦਈਏ ਕਿ ਆਉਣ ਵਾਲੇ ਦਿਨਾਂ ਵਿਚ ਮਾਨਸੂਨ ਦਸਤਕ ਦੇਣ ਵਾਲਾ ਹੈ ਤੇ ਜੁਲਾਈ ਮਹੀਨੇ ਵਿੱਚ ਭਾਰੀ ਬਾਰਿਸ਼ਾਂ ਹੋਣ ਦੇ ਆਸਾਰ ਹਨ। ਦੇਰ ਰਾ ਜਲੰਧਰ, ਮੋਗਾ ,ਮਾਨਸਾ, ਅੰਮ੍ਰਿਤਸਰ 'ਚ ਪਏ ਭਾਰੀ ਮੀਂਹ ਨੇ ਹੁੰਮਸ ਨੂੰ ਦੂਰ ਕਰ ਦਿੱਤਾ ਹੈ। ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਕਈ ਇਮਾਰਤਾਂ ਦੀ ਛੱਡ ਡਿੱਗਣ ਨਾਲ ਕਈ ਲੋਕਾਂ ਨੂੰ ਆਪਣੀ ਜਾਨਾਂ ਗੁਆਉਣੀਆਂ ਪਈਆਂ ਹਨ ।