ਬੰਬ ਮਿਲਣ ਨਾਲ ਪਈਆਂ ਭਾਜੜਾਂ, ਬੱਚੇ ਲੈ ਰਹੇ ਸੀ ਸੈਲਫੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਵਾਰ ਫਿਰ ਮੋਰਟਾਰ ਬੰਬ ਸ਼ੈੱਲ ਮਿਲਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਾ ਗਿਆ ਹੈ। ਦੱਸਿਆ ਜਾ ਰਿਹਾ ਬਰਸਾਤੀ ਚੋਅ 'ਚੋ ਜ਼ਿੰਦਾ ਮੋਰਟਾਰ ਸ਼ੈੱਲ ਮਿਲਿਆ । ਜਿਸ ਨੂੰ ਬੱਚੇ ਚੋਅ 'ਚੋ ਕੱਢ ਕੇ ਸੜਕ 'ਤੇ ਲੈ ਆਏ , ਉੱਥੇ ਹੀ ਬੱਚੇ ਇਸ ਬੰਬ ਨਾਲ ਸੈਲਫੀ ਲੈ ਰਹੇ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਸ਼ਾਸਤਰੀ ਨਗਰ ਨੂੰ ਜਾਣ ਵਾਲੀ ਸੜਕ ਨੂੰ ਸੀਲ ਕਰ ਦਿੱਤਾ ਗਿਆ।

ਜਾਂਚ 'ਚ ਸਾਹਮਣੇ ਆਇਆ ਕਿ ਬਰਸਾਤ ਕਾਰਨ ਮੋਰਟਾਰ ਸ਼ੈੱਲ ਬੰਬ ਰੁੜ੍ਹ ਕੇ ਸੁਖਨਾ ਚੋਅ ਤੋਂ ਸ਼ਾਸਤਰੀ ਨਗਰ ਪਹੁੰਚ ਗਿਆ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਦੇਖਿਆ ਤਾਂ ਜ਼ਮੀਨ 'ਤੇ ਜ਼ਿੰਦਾ ਮੋਰਟਾਰ ਸ਼ੈੱਲ ਪਿਆ ਸੀ। ਇਸ ਤੋਂ ਬਾਅਦ ਪੁਲਿਸ ਵਲੋਂ ਸਾਰੇ ਇਲਾਕੇ ਨੂੰ ਖਾਲੀ ਕਰਵਾਇਆ ਗਿਆ। 12 ਸਾਲਾਂ ਸ਼ੁਭਮ ਨੇ ਦੱਸਿਆ ਕਿ ਉਹ ਆਪਣੇ 2 ਦੋਸਤਾਂ ਨਾਲ ਬਰਸਾਤੀ ਚੋਅ 'ਚ ਖੇਡ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਕੱਪੜੇ ਵਿੱਚ ਲਪੇਟਿਆ ਬੰਬ ਮਿਲਿਆ। ਸ਼ੁਭਮ ਬੰਬ ਘਰ ਲੈ ਆਇਆ ਤੇ ਪਾਣੀ ਨਾਲ ਧੋਤਾ ਤੇ ਜਿਸ ਤੋਂ ਬਾਅਦ ਉਹ ਬੰਬ ਗਰਾਉਂਡ 'ਚ ਲੈ ਗਿਆ । ਲੋਕਾਂ ਵਲੋਂ ਬੱਚਿਆਂ ਨੂੰ ਬੰਬ ਸੁੱਟਣ ਲਈ ਕਿਹਾ ਗਿਆ ,ਫਿਲਹਾਲ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ।