ਪੰਜਾਬ ਦੇ ਸਟੇਡੀਅਮ ‘ਚ ਮਚੀ ਭਗਦੜ, ਗੱਲ ਕਰਦੇ ਹੋਏ ਖਿਡਾਰੀ ਦੀ ਮੌਤ

by nripost

ਲੁਧਿਆਣਾ (ਨੇਹਾ): ਇੱਥੋਂ ਦੇ ਗੁਰੂ ਨਾਨਕ ਸਟੇਡੀਅਮ 'ਚ ਖੇਡੇ ਜਾ ਰਹੇ ਖੇਡ ਵਤਨ ਪੰਜਾਬ ਦੀਆ ਸੀਜ਼ਨ-3 ਦੇ ਖੇਡ ਮੁਕਾਬਲੇ 'ਚ ਹਿੱਸਾ ਲੈਣ ਆਏ ਇਕ ਐਥਲੀਟ ਦੀ ਹੌਟ ਅਟੈਕ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਜਲੰਧਰ ਦਾ ਰਹਿਣ ਵਾਲਾ ਸੀ।

ਜਦੋਂ ਉਸ ਨੂੰ ਦਿਲ ਦਾ ਦੌਰਾ ਪਿਆ ਤਾਂ ਕੋਈ ਮੋਬਾਈਲ 'ਤੇ ਖੇਡਾਂ ਦੀ ਵੀਡੀਓ ਬਣਾ ਰਿਹਾ ਸੀ। ਫਿਰ ਸਾਰੀ ਘਟਨਾ ਮੋਬਾਈਲ ਵਿੱਚ ਕੈਦ ਹੋ ਗਈ। ਵੀਡੀਓ ਮੁਤਾਬਕ ਵਰਿੰਦਰ ਕਿਸੇ ਨਾਲ ਗੱਲ ਕਰਦੇ ਹੋਏ ਅਚਾਨਕ ਹੇਠਾਂ ਡਿੱਗ ਗਿਆ, ਜਿਸ ਕਾਰਨ ਉੱਥੇ ਮੌਜੂਦ ਹੋਰ ਖਿਡਾਰੀ ਵੀ ਉਸ ਵੱਲ ਭੱਜਦੇ ਹੋਏ ਨਜ਼ਰ ਆ ਰਹੇ ਹਨ। ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਸਸਕਾਰ ਲਈ ਆਪਣੇ ਘਰ ਜਲੰਧਰ ਲੈ ਗਿਆ।

More News

NRI Post
..
NRI Post
..
NRI Post
..