ਪੈਸਿਆਂ ਦੀ ਮੰਗ ਨੂੰ ਲੈ ਕੇ ਮਹਿਲਾ ਡਾਕਟਰ ਖ਼ਿਲਾਫ਼ ਹਸਪਤਾਲ ‘ਚ ਹੋਇਆ ਹੰਗਾਮਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿਵਲ ਹਸਪਤਾਲ ਵਿੱਚ ਬੀਤੀ ਦਿਨੀ ਕੁਝ ਲੋਕਾਂ ਵੱਲੋ ਭਾਰੀ ਹੰਗਾਮਾ ਕੀਤਾ ਗਿਆ। ਲੋਕਾਂ ਨੇ ਦੋਸ਼ ਲਗਾਏ ਕਿ ਕੁੱਟਮਾਰ ਵਿੱਚ ਜਖ਼ਮੀ ਹੋਏ ਨੌਜਵਾਨ ਦੀ ਮਹਿਲਾ ਡਾਕਟਰ ਵਲੋਂ ਗਲਤ MLR ਕੱਟੀ ਗਈ ਤੇ ਡਾਕਟਰ ਨੇ ਪੈਸਿਆਂ ਦੀ ਮੰਗ ਵੀ ਕੀਤੀ ਸੀ। ਉੱਥੇ ਹੀ ਪਰਿਵਾਰਿਕ ਮੈਬਰਾਂ ਵਲੋਂ ਐਮਰਜੈਂਸੀ ਦੇ ਬਾਹਰ ਕਾਫੀ ਹੰਗਾਮਾ ਕੀਤਾ ਗਿਆ ।ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵਲੋਂ ਮੌਕੇ 'ਤੇ ਪਹੁੰਚ ਮਾਮਲੇ ਨੂੰ ਸ਼ਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਗੁੱਸੇ ਵਿਚ ਆਏ ਲੋਕਾਂ ਨਾਲ ਮੈਡੀਕਲ ਸੁਪਰਡੈਂਟ ਡਾ. ਗੀਤਾ ਨੇ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸਾਰੀ ਗੱਲ ਸੁਣੀ। ਹਸਪਤਾਲ ਸਟਾਫ ਵੱਲੋ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ।

ਬਲਵਿੰਦਰ ਸਿੰਘ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਜਾਣਕਾਰ ਵਲਵਿੰਦਰ ਸਿੰਘ ਜੋ ਕਿ ਨੰਬਰਦਾਰ ਕੌਰ ਵਿਖੇ ਰਹਿੰਦੇ ਹਨ। ਉਨ੍ਹਾਂ ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ ,ਜਿਵੇ ਹੀ ਉਨ੍ਹਾਂ ਨੂੰ ਜਖ਼ਮੀ ਹਾਲਾਤ ਵਿੱਚ ਹਸਪਤਾਲ ਲਿਆਂਦਾ ਗਿਆ ਤਾਂ ਡਿਊਟੀ 'ਤੇ ਮੌਜੂਦ ਮਹਿਲਾ ਡਾਕਟਰ ਵੱਲੋ ਪੈਸਿਆਂ ਦੀ ਮੰਗ ਕੀਤੀ ਗਈ। ਮਹਿਲਾ ਡਾਕਟਰ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਉਸ ਨੇ ਆਪਣੀ ਜਿੰਦਗੀ ਵਿੱਚ ਕਿਸੇ ਕੋਲੋਂ ਰਿਸ਼ਵਤ ਨਹੀ ਲਈ ।

ਉਸ 'ਤੇ ਲਾਏ ਗਏ ਸਾਰੇ ਦੋਸ਼ ਝੂੱਠੇ ਹਨ। ਜਖ਼ਮੀ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਸ ਨੇ MLR 'ਚ ਵੀ ਇਹੀ ਲਿਖਿਆ ਹੈ ।ਡਾਕਟਰ ਨੇ ਕਿਹਾ ਜਖ਼ਮੀ ਨਾਲ ਆਏ ਪਰਿਵਾਰਿਕ ਮੈਬਰਾਂ ਵਲੋਂ ਉਸ ਤੇ ਸੱਟ ਨੂੰ ਸ਼ਾਰਪ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ ਪਰ ਡਾਕਟਰ ਹੋਣ ਨਾਤੇ ਉਸ ਨੇ ਦਬਾਅ ਹੇਠਾਂ ਕੰਮ ਨਹੀ ਕੀਤਾ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।