ਪੰਜਾਬ ਸਮੇਤ ਇਨ੍ਹਾਂ ਇਲਾਕਿਆਂ ‘ਚ ਹੋਵੇਗੀ ਭਾਰੀ ਬਾਰਿਸ਼, ਅਲਰਟ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ NCR ਵਲੋਂ ਅੱਜ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਭਾਰਤ ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ। ਦੱਸਿਆ ਜਾ ਰਿਹਾ ਅੱਜ ਦੱਖਣੀ- ਪੂਰਬੀ ਰਾਜਸਥਾਨ ਤੇ ਮੇਘਾਲਿਆ ਵਿੱਚ ਵੱਖ -ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਪ੍ਰਭਾਵ ਕਾਰਨ ਪੂਰਬੀ ਰਾਜਸਥਾਨ ਵਿੱਚ ਤੇਜ਼ ਹਨੇਰੀ ਤੇ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ , ਉੱਥੇ ਹੀ ਪੰਜਾਬ 'ਚ ਜਲੰਧਰ ,ਅੰਮ੍ਰਿਤਸਰ ,ਲੁਧਿਆਣਾ, ਮਾਨਸਾ ਸਮੇਤ ਹੋਰ ਵੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। IMD ਨੇ ਅੱਜ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ,ਮਨੀਪੁਰ ਸਮੇਤ ਹੋਰ ਵੀ ਕਈ ਥਾਵਾਂ 'ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਉਤਰਾਖੰਡ ਵਿੱਚ ਕਈ ਥਾਵਾਂ 'ਤੇ ਗੜੇਮਾਰੀ ਨਾਲ ਤੇਜ਼ ਹਨੇਰੀ ਮੀਂਹ ਪੈ ਸਕਦਾ ਹੈ ।