ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਹੋਵੇਗੀ ਭਾਰੀ ਬਾਰਿਸ਼, ਜਾਣੋ ਕਿਸ ਦਿਨ ਰਹੇਗਾ ਮੌਸਮ ਸਾਫ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਦੇਰ ਰਾਤ ਭਾਰੀ ਬਰਸਾਤ ਹੋਈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਕਾਫੀ ਰਾਹਤ ਮਿਲੀ ਹੈ। ਇਸ ਨਾਲ ਹੀ ਦੀਨੋ -ਦਿਨ ਮੌਸਮ ਦਾ ਮਿਜ਼ਾਜ ਬਦਲ ਰਿਹਾ । ਚੰਡੀਗੜ੍ਹ 'ਚ ਸਭ ਤੋਂ ਵੱਧ 76.2 ਮਿਲੀਮੀਟਰ ਤੇ ਲੁਧਿਆਣਾ 'ਚ 20 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ । ਮੌਸਮ ਵਿਭਾਗ ਅਨੁਸਾਰ ਹੁਸ਼ਿਆਰਪੁਰ 'ਚ 19 ਮਿਲੀਮੀਟਰ ,ਗੁਰਦਸਪੂਰ ਚ 1.5 ਮਿਲੀਮੀਟਰ ,ਪਠਾਨਕੋਟ 'ਚ 5 ਮਿਲੀਮੀਟਰ ਬਰਸਾਤ ਦਰਜ਼ ਕੀਤੀ ਗਈ।

ਇਸ ਦੌਰਾਨ ਜ਼ਿਆਦਾਤਰ ਇਲਾਕਿਆਂ 'ਚ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਰਿਕਾਰਡ ਕੀਤਾ ਗਿਆ ,ਉੱਥੇ ਹੀ ਅੱਜ ਸ਼ਾਮ ਅੰਮ੍ਰਿਤਸਰ, ਜਲੰਧਰ ,ਮੋਗਾ ,ਸ੍ਰੀ ਮੁਕਤਸਰ ਸਾਹਿਬ ,ਮਾਨਸਾ ,ਫਤਿਹਗੜ੍ਹ ਸਾਹਿਬ ਸਮੇਤ ਕਈ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਦੱਸਣਯੋਗ ਹੈ ਕਿ ਮੌਸਮ ਵਿਭਾਗ ਵਲੋਂ ਆਉਣ ਵਾਲੇ ਕੁਝ ਦਿਨਾਂ ਤੱਕ ਕਾਲੇ ਬਦਲਾਂ ਤੇ ਬਰਸਾਤ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ, ਹਾਲਾਂਕਿ ਇਸ ਦੌਰਾਨ ਤਾਪਮਾਨ 'ਚ ਕੋਈ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ।