REPO ਦਰ ਵਿੱਚ ਨਹੀਂ ਹੋਵੇਗਾ ਕੋਈ ਬਦਲਾਅ: ਸ਼ਕਤੀਕਾਂਤ ਦਾਸ

by nripost

ਨਵੀਂ ਦਿੱਲੀ (ਰਾਘਵ) : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ 'ਚ MPC ਦੀ ਬੈਠਕ ਹੋਈ, ਜਿਸ 'ਚ ਰੈਪੋ (REPO ) ਰੇਟ ਨੂੰ ਲਗਾਤਾਰ 8ਵੀਂ ਵਾਰ ਸਥਿਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਰੈਪੋ ਦਰ ਨੂੰ 6.5 ਫੀਸਦੀ 'ਤੇ ਬਰਕਰਾਰ ਰੱਖਣ ਦਾ ਮਤਲਬ ਹੈ ਕਿ ਮਕਾਨ, ਵਾਹਨ ਆਦਿ ਸਮੇਤ ਵੱਖ-ਵੱਖ ਕਰਜ਼ਿਆਂ 'ਤੇ ਮਹੀਨਾਵਾਰ ਕਿਸ਼ਤ (EMI) 'ਚ ਬਦਲਾਅ ਦੀ ਸੰਭਾਵਨਾ ਘੱਟ ਹੈ।

ਆਰਬੀਆਈ ਨੇ ਮਹਿੰਗਾਈ ਦਰ ਦੇ ਅਨੁਮਾਨ ਨੂੰ 4.5 ਫੀਸਦੀ 'ਤੇ ਸਥਿਰ ਰੱਖਿਆ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਗਰਮੀਆਂ ਵਿੱਚ ਸਬਜ਼ੀਆਂ ਦੇ ਭਾਅ ਵਧ ਜਾਂਦੇ ਹਨ। ਹਾਲਾਂਕਿ ਮਾਰਚ 'ਚ ਈਂਧਨ ਦੀਆਂ ਕੀਮਤਾਂ 'ਚ ਕਟੌਤੀ ਕਾਰਨ ਮੁੱਖ ਮਹਿੰਗਾਈ ਦਰ ਸੀਮਤ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਅਗਲੀ ਮੀਟਿੰਗ ਅਗਸਤ ਵਿੱਚ ਹੋਵੇਗੀ।