ਅੱਜ ਨਹੀਂ ਹੋਵੇਗੀ ਸਾਂਝੇ ਕਿਸਾਨ ਮੋਰਚੇ ਦੀ ਬੈਠਕ, ਅੰਦੋਲਨ ਦੇ ਭਵਿੱਖ ਬਾਰੇ ਫੈਸਲਾ 4 ਦਸੰਬਰ ਨੂੰ

by jaskamal

ਨਿਊਜ਼ ਡੈੈਸਕ (ਜਸਕਮਲ) : 40 ਕਿਸਾਨ ਜਥੇਬੰਦੀਆਂ ਦੀ ਅੱਜ ਦਿੱਲੀ ਦੀ ਸਿੰਧੂ ਸਰਹੱਦ 'ਤੇ ਹੋਣ ਵਾਲੀ ਵੱਡੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ। ਇਸ ਮੀਟਿੰਗ 'ਚ ਕਿਸਾਨਾਂ ਦੀ ਘਰ ਵਾਪਸੀ ਤੇ ਐੱਮਐੱਸਪੀ ਕਮੇਟੀ ਦੇ ਗਠਨ ਦੇ ਪ੍ਰਸਤਾਵ 'ਤੇ ਚਰਚਾ ਹੋਣੀ ਸੀ।

ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਅੰਦੋਲਨ ਦੀ ਜਿੱਤ ਤੋਂ ਬਾਅਦ ਧਰਨਾ ਖਤਮ ਕਰਨ ਦੇ ਹੱਕ 'ਚ ਹਨ। ਇਸ ਦੇ ਨਾਲ ਹੀ ਕਈ ਕਿਸਾਨ ਜਥੇਬੰਦੀਆਂ ਐੱਮਐੱਸਪੀ ਕਾਨੂੰਨ ਤੇ ਕੇਸ ਵਾਪਸ ਲੈਣ ਸਮੇਤ ਹੋਰ ਮੰਗਾਂ ਲਈ ਧਰਨਾ ਜਾਰੀ ਰੱਖਣਾ ਚਾਹੁੰਦੀਆਂ ਹਨ। ਵਾਪਸੀ ਲਈ ਪਾਰਟੀਆਂ ਇਕ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ ਕਿਸਾਨ ਜਥੇਬੰਦੀ ਵੱਲੋਂ ਅੱਜ ਅਹਿਮ ਮੀਟਿੰਗ ਕੀਤੀ ਜਾਣੀ ਸੀ।