ਇਹਨਾਂ 4 ਬੈਂਕਾਂ ਨੂੰ ਪ੍ਰਾਇਵੇਟ ਕਰ ਸਕਦੀ ਹੈ ਭਾਰਤ ਸਰਕਾਰ !

by vikramsehajpal

ਮੁੰਬਈ (ਦੇਵ ਇੰਦਰਜੀਤ)- ਭਾਰਤ ਸਰਕਾਰ ਲਗਾਤਾਰ ਵਿਨਿਵੇਸ਼ 'ਤੇ ਜ਼ੋਰ ਦੇ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸਰਕਾਰ 4 ਬੈਂਕਾਂ ਦੇ ਨਿੱਜੀਕਰਨ (ਪ੍ਰਾਇਵੇਟ ) ਦਾ ਐਲਾਨ ਕਰ ਸਕਦੀ ਹੈ।

ਬਜਟ 2021 ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਿਰਫ਼ 2 ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਗੱਲ ਆਖ਼ੀ ਸੀ, ਜਦੋਂ ਕਿ ਰਿਪੋਰਟਾਂ ਦਾ ਦਾਅਵਾ ਹੈ ਕਿ ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਇੰਡੀਅਨ ਓਵਰਸੀਜ਼ ਬੈਂਕ ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਦਾ ਨਿੱਜੀਕਰਨ ਹੋ ਸਕਦਾ ਹੈ। ਇਨ੍ਹਾਂ ਦੀ ਨਿੱਜੀਕਰਨ ਪ੍ਰਕਿਰਿਆ ਸ਼ੁਰੂ ਹੋਣ ਵਿਚ 6 ਮਹੀਨੇ ਲੱਗ ਸਕਦੇ ਹਨ। ਹਾਲਾਂਕਿ, ਹੁਣ ਤੱਕ ਸਰਕਾਰ ਵੱਲੋਂ ਨਿੱਜੀਕਰਨ ਵਿਚ ਸ਼ਾਮਲ ਕੀਤੇ ਜਾਣ ਵਾਲੇ ਬੈਂਕਾਂ ਦੇ ਨਾਵਾਂ ਦੀ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ ਹੈ।