Puma, PayPal ਸਣੇ ਇਨ੍ਹਾਂ ਵੱਡੀਆਂ ਕੰਪਨੀਆਂ ਨੇ ਰੂਸ ‘ਚ ਕੰਮਕਾਜ ਕੀਤਾ ਬੰਦ

by jaskamal

ਨਿਊਜ਼ ਡੈਸਕ : ਜੰਗ ਦੇ ਖਿਲਾਫ ਲਾਮਬੰਦ ਹੋ ਰਹੀ Puma ਕੰਪਨੀ ਨੇ ਰੂਸ 'ਚ ਆਪਣੇ ਉਤਪਾਦਾਂ ਦੀ ਸਪਲਾਈ ਤੇ ਸਟੋਰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ PayPal ਤੇ Adobe ਨੇ ਵੀ ਰੂਸ 'ਚ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ IBM ਨੇ ਵੀ ਰੂਸੀ ਬਾਜ਼ਾਰ ਤੋਂ ਆਪਣੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਾਲ ਵਾਪਸ ਲੈਣ ਦਾ ਐਲਾਨ ਕੀਤਾ ਹੈ।

ਇਨ੍ਹਾਂ ਸਾਰੀਆਂ ਕੰਪਨੀਆਂ ਤੋਂ ਇਲਾਵਾ ਵੀਜ਼ਾ, ਮਾਸਟਰਕਾਰਡ ਨੇ ਵੀ ਰੂਸ ਵਿਚ ਕੰਮਕਾਜ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਕੰਪਨੀਆਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ 'ਚ ਰੂਸ 'ਚ ਸਾਰੇ ਲੈਣ-ਦੇਣ ਬੰਦ ਕਰ ਦੇਣਗੀਆਂ।