ਵੀਰਵਾਰ ਛੱਡ ਬਾਕੀ ਦਿਨ ਕਰਦੇ ਸੀ ਲੁੱਟ -ਖੋਹ ਦੀਆਂ ਵਾਰਦਾਤਾਂ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਇਕ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਦਮਪੁਰ, ਭੋਗਪੁਰ ਸਮੇਤ ਹੋਰ ਵੀ ਸ਼ਹਿਰਾਂ 'ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਲਕਾ ਆਦਮਪੁਰ ਦੇ ਆਦੇਸ਼ 'ਤੇ ਕਾਰਵਾਈ ਕਰਦੇ ਹੋਏ ਵੱਡੀ ਸਫਲਤਾ ਹਾਸਲ ਹੋਈ ਹੈ । ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਸੁਣ ਪੁਲਿਸ ਅਧਿਕਾਰੀ ਵੀ ਹੈਰਾਨ ਹੋ ਗਏ ।

ਲੁਟੇਰੇ ਸਿਰਫ਼ ਵੀਰਵਾਰ ਦਾ ਦਿਨ ਛੱਡਦੇ ਸਨ ਤੇ ਬਾਕੀ ਦਿਨ ਲੁੱਟ- ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀ ਸਨ । ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਮਰਜੀਤ ਸਿੰਘ ਵਾਸੀ ਪਿੰਡ ਜੈਤੇਵਾਲੀ, ਜ਼ਿਲ੍ਹਾ ਜਲੰਧਰ ਬੰਟੀ ਦੇ ਰੂਪ 'ਚ ਹੋਈ ਹੈ । ਜਦਕਿ ਇਨ੍ਹਾਂ ਦੇ 2 ਦੋਸ਼ੀ ਫਰਾਰ ਹਨ । ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਦੋਸ਼ੀਆਂ ਕੋਲੋਂ 5 ਮੋਟਰਸਾਈਕਲ, 12 ਮੋਬਾਈਲ, ਨਕਲੀ ਪਿਸਤੌਲ ,10 ਪਰਸ ਸਮੇਤ ਹੋਰ ਵੀ ਸਾਮਾਨ ਬਰਾਮਦ ਹੋਇਆ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।