ਕੰਧ ਟੱਪ ਕੇ ਘਰ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਚੋਰ ਹੋਏ ਫਰਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਧਾਰੀਵਾਲ 'ਚ ਪਿੰਡ ਸੋਹਲ ਦੇ ਇੱਕ ਘਰ 'ਚੋਂ ਕੰਧ ਟੱਪ 40 ਤੋਲੇ ਸੋਨੇ ਦੇ ਗਹਿਣੇ ਅਤੇ 2.50 ਲੱਖ ਰੁਪਏ ਨਕਦੀ ਚੋਰੀ ਕਰ ਫਰਾਰ ਹੋ ਗਏ। ਗੁਰਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਨੂੰ ਤਾਲਾ ਲਾ ਕੇ ਜ਼ਰੂਰੀ ਕੰਮ ਲਈ ਸ਼ਹਿਰ ਧਾਰੀਵਾਲ ਜਾਣ ਮਗਰੋਂ ਗੁਰਦਾਸਪੁਰ ਚਲੇ ਗਏ।

ਜਦੋਂ ਘਰ ਵਾਪਸ ਆਏ ਤਾਂ ਮੁੱਖ ਗੇਟ ਦਾ ਤਾਲਾ ਖੋਲ ਕੇ ਘਰ ਅੰਦਰ ਗਏ ਤਾਂ ਦੇਖਿਆ ਕਿ ਦੋ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ 'ਤੇ ਅੰਦਰ ਪਈਆਂ ਅਲਮਾਰੀ ਖੁੱਲ੍ਹੀਆਂ ਹੋਈਆਂ ਸਨ ਤੇ ਸਾਮਾਨ ਖਿਲਰਿਆ ਪਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਤੇ cctv ਤੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।