11 ਤੋਲਾ ਸੋਨਾ ਤੇ 7 ਲੱਖ ਰੁਪਏ ਦਾ ਸਾਮਾਨ ਲੈ ਫਰਾਰ ਹੋਏ ਚੋਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿੰਡ ਖਲਵਾਣਾ ਤੋਂ ਇੱਕ ਵਾਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਘਰ 'ਚੋ ਤਾਲੇ ਤੋੜ ਕੇ 11 ਤੋਲੇ ਸੋਨਾ, ਲੈਪਟਾਪ ਤੇ ਹੋਰ ਕੀਮਤੀ ਸਾਮਾਨ ਲੈ ਕੇ ਚੋਰ ਫਰਾਰ ਹੋ ਗਏ। ਘਰ ਦੀ ਮਾਲਕਣ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੁਵੈਤ ਗਿਆ ਹੋਇਆ ਹੈ ਤੇ ਉਹ ਆਪਣੀ ਧੀ ਤੇ ਪੁੱਤ ਨਾਲ ਰਹਿ ਰਹੀ ਸੀ। ਉਸ ਦੀ ਧੀ ਆਪਣੀ ਮਾਸੀ ਦੇ ਘਰ ਗਈ ਹੋਈ ਸੀ ਤੇ ਮੈ ਆਪਣੇ ਪੁੱਤ ਨਾਲ ਜਲੰਧਰ ਦਵਾਈ ਲੈਣ ਗਈ ਸੀ। ਚੈਕਅੱਪ ਕਰਵਾਉਣ ਤੋਂ ਬਾਅਦ ਉਹ ਦੇਰ ਰਾਤ ਆਪਣੇ ਪੇਕੇ ਘਰ ਚੱਲੀ ਗਈ । ਅਗਲੇ ਦਿਨ ਜਦੋ ਉਹ ਆਪਣੇ ਘਰ ਆਈ ਤਾਂ ਉਸ ਨੇ ਦੇਖਿਆ ਕਿ ਅੰਦਰੋਂ ਕੁੰਡੀ ਲੱਗੀ ਹੋਣ ਕਰਕੇ ਗੇਟ ਨਹੀ ਖੁੱਲ੍ਹ ਰਿਹਾ ਸੀ।

ਗੁਆਂਢੀਆਂ ਦੇ ਮੁੰਡੇ ਨੇ ਦੱਸਿਆ ਕਿ ਕੰਧ ਟੱਪ ਕੇ ਗੇਟ ਖੋਲ੍ਹਿਆ ਤਾਂ ਦੇਖਿਆ ਕਿ ਅੰਦਰ ਤਾਲੇ ਟੁੱਟੇ ਹੋਏ ਸੀ ਤੇ ਅੰਦਰ ਸਾਰਾ ਸਾਮਾਨ ਖਿੱਲਰੀਆਂ ਹੋਇਆ ਸੀ। ਦੇਖਣ 'ਤੇ ਪਤਾ ਲੱਗਾ ਕਿ 11 ਤੋਲਾ ਸੋਨਾ ,ਜਿਸ 'ਚ ਸੋਨੇ ਦਾ ਸੈਂਟ, ਚੈਨੀਆਂ ਸਮੇਤ ਹੋਰ ਸਾਮਾਨ ਗਾਇਬ ਸੀ। ਇਸ ਤੋਂ ਇਲਾਵਾ ਲੈਪਟਾਪ ,ਐਲਈਡੀ ਸਮੇਤ ਹੋਰ ਵੀ ਕੀਮਤੀ ਸਾਮਾਨ ਚੋਰੀ ਕੀਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।