ਆਲੀਸ਼ਾਨ ਕੋਠੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੁਝ ਨਾ ਹੱਥ ਲੱਗਣ ‘ਤੇ ਲਿਖ ਗਏ ਭਿਖਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨੰਗਲ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਆਲੀਸ਼ਾਨ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ।ਦੱਸਿਆ ਜਾ ਰਿਹਾ ਕੋਠੀ ਦਾ ਮਾਲਕ ਅਵਿਨਾਸ਼ ਸੈਕਟਰੀ ਲੋਕਪਾਲ ਚੰਡੀਗੜ੍ਹ ਤੋਂ ਸੇਵਾਮੁਕਤ ਹੋਏ ਹਨ। ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਕੁੜੀ ਦੇ ਘਰ ਕੈਨੇਡਾ ਗਏ ਹੋਏ ਸਨ, ਜਦੋ ਉਹ ਵਾਪਸ ਆਪਣੇ ਘਰ ਆਏ ਤਾਂ ਦੇਖਿਆ ਕਿ ਚੋਰਾਂ ਨੇ ਅਲਮਾਰੀ ਦੇ ਤਾਲੇ ਤੋੜੇ ਹੋਏ। ਉਨ੍ਹਾਂ ਨੇ ਦੱਸਿਆ ਕਿ ਚੋਰਾਂ ਵਲੋਂ ਸੋਫਾ ਤੱਕ ਤੋੜ ਦਿੱਤੇ ਗਏ ਹਨ ।

ਘਰ 'ਚ ਨਕਦੀ ਤੇ ਗਹਿਣੇ ਜ਼ਿਆਦਾ ਨਾ ਹੋਣ ਕਰਕੇ ਜ਼ਿਆਦਾ ਨੁਕਸਾਨ ਨਹੀ ਹੋਇਆ ਪਰ ਚੋਰ ਘਰ 'ਚ ਰੱਖਿਆ ਮਹਿੰਗੀ ਵਿਦੇਸ਼ੀ ਜੈਕੇਟਾਂ ਤੇ ਹੋਰ ਜ਼ਰੂਰੀ ਸਾਮਾਨ ਆਪਣੇ ਨਾਲ ਲੈ ਕੇ ਫਰਾਰ ਹੋ ਗਏ । ਇਨ੍ਹਾਂ ਹੀ ਨਹੀਂ ਚੋਰਾਂ ਵਲੋਂ ਕੰਧ 'ਤੇ ਭਿਖਾਰੀ ਵੀ ਲਿਖਿਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।