ਥਰਡ ਗਲੇਸ਼ੀਅਰ ਫੱਟਣ ਨਾਲ 6 ਸੈਨਿਕਾਂ ਦਬੇ, 2 ਦੀ ਮੋਤ

by vikramsehajpal

ਬੁਢਲਾਡਾ/ਬੋਹਾ (ਕਰਨ): ਅੱਜ ਕੇਂਦਰ ਸ਼ਾਸਤ ਪ੍ਰਦੇਸ਼ ਲੇਹ ਲਦਾਖ ਦੇ ਸੀਆਂ ਚਿੰਨ੍ਹ ਖੇਤਰ ਪਰਤਾ ਪੁਰਤ ਥਰਡ ਗਲੇਸ਼ੀਅਰ ਤੇ ਬਰਫ ਦੇ ਤੋਦੇ ਗਿਰਨ ਕਾਰਨ 21 ਪੰਜਾਬ ਰੈਜੀਮੈਂਟ ਵੈਬਰੂ ਦੇ 6 ਜਵਾਨ ਬਰਫ 'ਚ ਦਬ ਗਏ। ਜਿਸ ਵਿੱਚ 2 ਜਵਾਨਾ ਦੀ ਮੋਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾ ਵਿੱਚੋ ਹਲਕੇ ਦੇ ਪਿੰਡ ਹਾਕਮਵਾਲਾ ਦਾ ਸੈਨਿਕ ਪ੍ਰਭਜੀਤ ਸਿੰਘ ( 23) ਪੁੱਤਰ ਜਗਪਾਲ ਸਿੰਘ ਅਤੇ ਉਸਦਾ ਸਾਥੀ ਅਮਰਦੀਪ ਸਿੰਘ(23) ਜੋ ਪਿੰਡ ਕਰਮਗੜ ਬਰਨਾਲਾ ਦਾ ਦਸਿਆ ਜਾ ਰਿਹਾ ਹੈ ਦੀ ਮੋਤ ਦੀ ਸੁਚਨਾ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਤਿੰਨ ਸਾਲ ਪਹਿਲਾਂ ਪਿੰਡ ਵਿੱਚ ਪੜਾਈ ਮੁਕਮਲ ਕਰਨ ਉਪਰੰਤ 21 ਪੰਜਾਬ ਬਟਾਲੀਅਨ ਵਿਚ ਸੈਨਿਕ ਵਜੋ ਭਰਤੀ ਹੋਇਆ ਸੀ ਤੇ ਇਸ ਵੇਲੇ ਲੇਹ ਲਦਾਖ ਦੇ ਉਚਾਈ ਵਾਲੇ ਖੇਤਰ ਸੀਆਂ ਚਿੰਨ੍ਹ ਵਿਚ ਤਾਇਨਾਤ ਸੀ। ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਉਸਦਾ ਪਿਤਾ ਜਗਪਾਲ ਸਿੰਘ ਕੋਲ ਕੇਵਲ ਡੇਢ ਏਕੜ ਜ਼ਮੀਨ ਹੈ ਤੇ ਉਹ ਦੋ ਭਰਾ ਪ੍ਰਿਤਪਾਲ ਸਿੰਘ ਅਤੇ ਪ੍ਰਭਜੀਤ ਸਿੰਘ ਸਨ ਜਿਨ੍ਹਾਂ ਵਿੱਚ ਇਹ ਸਬ ਤੋ ਛੋਟਾ ਸੀ। ਉਸਦੀ ਮ੍ਰਿਤਕ ਕੱਲ ਦੇਰ ਸ਼ਾਮ ਤੱਕ ਉਸਦੇ ਜੱਦੀ ਪਿੰਡ ਹਾਕਮਵਾਲਾ ਵਿਖੇ ਪਹੁੰਚਣ ਦੀ ਸੰਭਾਵਨਾ ਹੈ।

ਸੂਤਰਾ ਮੁਤਾਬਿਕ ਉਸਦਾ ਸਸਕਾਰ ਪੂਰੇ ਸਰਕਾਰੀ ਸਨਾਮਨ ਨਾਲ ਕੀਤਾ ਜਾਵੇਗਾ। ਪਿੰਡ ਦੇ ਆਗੂ ਪਲਵਿਦਰ ਸਿੰਘ ਥਿੰਦ ਨੇ ਦਸਿਅਾ ਕਿ ਪਰਿਵਾਰ ਦੇ ਮੈਬਰਾ ਨੂੰ ਸ਼ਹਿਦ ਦੀ ਸਹਾਦਤ ਬਾਰੇ ਅਜੇ ਦਸਿਆ ਨਹੀ ਗਿਆ ਕਿਉਕਿ ਉਸਦੀ ਮਾਤਾ ਮੇਲੋ ਕੋਰ ਬਿਮਾਰ ਚਲ ਰਹੀ ਹੈ।